ਮਃ ੪ ॥
Fourth Mehl:
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥
ਜਿਸ ਨੌਕਰ ਦਾ ਮਾਲਕ ਕੰਗਾਲ ਹੋਵੇ, ਉਸ ਦੇ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ ਹੋਇਆ
One who has a poor beggar for a master - how can he be well-fed?
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥
ਨੌਕਰ ਨੂੰ ਉਹੋ ਵਸਤ ਮਿਲ ਸਕਦੀ ਹੈ ਜੋ ਮਾਲਕ ਦੇ ਘਰ ਵਿਚ ਹੋਵੇ, ਜੇ ਘਰ ਵਿਚ ਹੀ ਨਾ ਹੋਵੇ ਤਾਂ ਉਸ ਨੂੰ ਕਿੱਥੋਂ ਮਿਲੇ?
If there is something in his master's house, he can get it; but how can he get what is not there?
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥
ਜਿਸ ਦੀ ਸੇਵਾ ਕੀਤਿਆਂ ਫਿਰ ਭੀ ਲੇਖਾ ਮੰਗਿਆ ਜਾਣਾ ਹੋਵੇ, ਉਹ ਸੇਵਾ ਮੁਸ਼ਕਲ ਹੈ (ਭਾਵ, ਉਹਦੇ ਕਰਨ ਦਾ ਕੀਹ ਲਾਹ ਹੈ?)
Serving him, who will be called to answer for his account? That service is painful and useless.
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥
ਹੇ ਨਾਨਕ! ਜਿਸ ਹਰੀ ਤੇ ਸਤਿਗੁਰੂ ਦਾ ਦਰਸ਼ਨ (ਮਨੁੱਖਾ ਜਨਮ ਨੂੰ) ਸਫਲਾ (ਕਰਦਾ) ਹੈ, ਉਹਨਾਂ ਦੀ ਸੇਵਾ ਕਰਹੁ (ਤਾਕਿ) ਫਿਰ ਕੋਈ ਲੇਖਾ ਨਾ ਮੰਗੇ ।੨।
O Nanak, serve the Guru, the Lord Incarnate; the Blessed Vision of His Darshan is profitable, and in the end, you shall not be called to account. ||2||