ਪਉੜੀ ॥
Pauree:
ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ ॥
ਹੇ ਪ੍ਰਭੂ! ਤੂੰ ਅਪਹੁੰਚ ਤੇ ਦਿਆਲ ਮਾਲਕ ਹੈਂ ਵੱਡਾ ਦਾਤਾ ਤੇ ਸਿਆਣਾ ਹੈਂ;
You, O Lord and Master, are inaccessible and merciful; You are the Great Giver, All-knowing.
ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨਾ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥
ਮੈਨੂੰ ਤੇਰੇ ਜੇਡਾ ਵੱਡਾ ਹੋਰ ਕੋਈ ਭੀ ਦਿਖਾਈ ਨਹੀਂ ਦੇਂਦਾ, ਤੂੰ ਹੀ ਸਿਆਣਾ ਮੇਰੇ ਮਨ ਵਿਚ ਪਿਆਰਾ ਲੱਗਾ ਹੈਂ
I can see no other as great as You; O Lord of Wisdom, You are pleasing to my mind.
ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ ॥
(ਜੋ) ਮੋਹ (ਰੂਪ) ਕੁਟੰਬ ਦਿਖਾਈ ਦੇਂਦਾ ਹੈ ਸਭ ਬਿਨਸਨਹਾਰ ਹੈ ਤੇ (ਸੰਸਾਰ ਵਿਚ) ਜੰਮਣ ਮਰਨ (ਦਾ ਕਾਰਨ ਬਣਦਾ ਹੈ)
Emotional attachment to your family and everything you see is temporary, coming and going.
ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ ॥
(ਇਸ ਕਰਕੇ) ਸੱਚੇ ਹਰੀ ਤੋਂ ਬਿਨਾ ਜੋ ਮਨੁੱਖ ਕਿਸੇ ਹੋਰ ਨਾਲ ਮਨ ਜੋੜਦੇ ਹਨ ਉਹ ਕੂੜ ਦੇ ਵਪਾਰੀ ਹਨ, ਤੇ ਉਹਨਾਂ ਦਾ (ਇਸ ਤੇ) ਮਾਣ ਝੂਠਾ ਹੈ
Those who attach their consciousness to anything except the True Lord are false, and false is their pride.
ਨਾਨਕ ਸਚੁ ਧਿਆਇ ਤੂ ਬਿਨੁ ਸਚੇ ਪਚਿ ਪਚਿ ਮੁਏ ਅਜਾਣਾ ॥੧੦॥
ਹੇ ਨਾਨਕ! ਸੱਚੇ ਪ੍ਰਭੂ ਦਾ ਸਿਮਰਨ ਕਰ, (ਕਿਉਂਕਿ) ਸੱਚੇ ਤੋਂ ਵਾਂਜੇ ਹੋਏ ਮੂਰਖ ਜੀਵ ਦੁਖੀ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ ।੧੦।
O Nanak, meditate on the True Lord; without the True Lord, the ignorant rot away and putrefy to death. ||10||