ਪਉੜੀ ॥
Pauree:
ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥
ਸਦਾ-ਥਿਰ ਰਹਿਣ ਵਾਲਾ ਜੋ ਸੱਚਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਸਤਿਗੁਰੂ ਤਿਲਕ ਦੇਵੇ (ਭਾਵ, ਅਸੀਸ ਦੇਵੇ)
The True Lord is truly the greatest of all; he alone obtains Him, who is anointed by the Guru.
ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ ॥
ਸਤਿਗੁਰੂ ਭੀ ਉਹੀ ਹੈ ਜੋ ਸਦਾ ਸੱਚੇ ਪ੍ਰਭੂ ਨੂੰ ਚੇਤੇ ਰੱਖਦਾ ਹੈ (ਅਤੇ ਇਸ ਤਰ੍ਹਾਂ) ਸੱਚਾ ਪ੍ਰਭੂ ਤੇ ਸਤਿਗੁਰੂ ਇੱਕ-ਰੂਪ (ਹੋ ਗਏ ਹਨ,)
He is the True Guru, who meditates on the True Lord. The True Lord and the True Guru are truly One.
ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ ॥
ਜਿਸ ਨੇ (ਕਾਮਾਦਿਕ) ਪੰਜੇ ਵੈਰੀ ਖਿੱਚ ਕੇ ਵੱਸ ਕਰ ਲਏ ਹਨ
He is the True Guru, the Primal Being, who has totally conquered his five passions.
ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ॥
ਜੋ ਮਨੁੱਖ ਸਤਿਗੁਰੂ ਦੀ ਸੇਵਾ ਤੋਂ ਵਾਂਜੇ ਰਹਿੰਦੇ ਹਨ ਤੇ ਆਪਣੇ ਆਪ ਨੂੰ ਵੱਡਾ ਅਖਵਾਉਂਦੇ ਹਨ, ਉਹਨਾਂ ਦੇ ਹਿਰਦੇ ਵਿਚ ਝੂਠ ਹੁੰਦਾ ਹੈ (ਇਸ ਕਰਕੇ ਉਹਨਾਂ ਦਾ) ਮੂੰਹ ਫਿੱਕਾ (ਰਹਿੰਦਾ ਹੈ, ਭਾਵ, ਉਹਨਾਂ ਦੇ ਮੂੰਹ ਤੇ ਨਾਮ ਦੀ ਲਾਲੀ ਨਹੀਂ ਹੁੰਦੀ ਤੇ) ਉਹਨਾਂ ਨੂੰ ਸਦਾ ਫਿਟਕਾਰ ਪੈਂਦੀ ਹੈ;
One who does not serve the True Guru, and who praises himself, is filled with falsehood within. Cursed, cursed is his ugly face.
ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥੮॥
ਕਿਸੇ ਨੂੰ ਉਹਨਾਂ ਦੇ ਬਚਨ ਹੱਛੇ ਨਹੀਂ ਲੱਗਦੇ (ਅੰਦਰ ਕੂੜ ਹੋਣ ਕਰਕੇ) ਉਹਨਾਂ ਦੇ ਮੂੰਹ ਭੀ ਭਰਿਸ਼ਟੇ ਹੋਏ ਹੁੰਦੇ ਹਨ (ਕਿਉਂਕਿ) ਉਹ ਸਤਿਗੁਰ ਤੋਂ ਭੁੱਲੇ ਹੋਏ ਹਨ ।੮।
His words are not pleasing to anyone; his face is blackened, and he is separated from the True Guru. ||8||