ਪਉੜੀ ॥
Pauree:
ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥
ਹੇ (ਸ੍ਰਿਸ਼ਟੀ ਦੇ) ਰਚਨਹਾਰ! ਤੂੰ ਆਪ ਅਭੱੁਲ ਹੈਂ, ਭੁੱਲਣ ਵਿਚ ਨਹੀਂ ਆਉਂਦਾ
O Creator Lord, You Yourself are infallible; You never make mistakes.
ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥
ਹੇ ਸੱਚੇ! ਸਤਿਗੁਰੂ ਦੇ ਸ਼ਬਦ ਰਾਹੀਂ ਤੂੰ ਇਹ ਸਮਝਾਉਂਦਾ ਹੈਂ ਕਿ ਜੋ ਤੂੰ ਕਰਦਾ ਹੈਂ ਸੋ ਚੰਗਾ ਕਰਦਾ ਹੈਂ
Whatever You do is good, O True Lord; this understanding is obtained through the Word of the Guru's Shabad.
ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥
ਹੇ ਹਰੀ! ਤੇਰਾ ਕੋਈ ਸ਼ਰੀਕ ਨਹੀਂ ਤੇ ਸ੍ਰਿਸ਼ਟੀ ਦੇ ਇਸ ਸਾਰੇ ਪਰਪੰਚ ਦਾ ਮੂਲ ਤੂੰ ਆਪੇ ਹੀ ਹੈਂ ਤੇ ਸਮਰੱਥਾ ਵਾਲਾ ਹੈਂ
You are the Cause of causes, the All-powerful Lord; there is no other at all.
ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥
ਤੂੰ ਦਇਆ ਕਰਨ ਵਾਲਾ ਮਾਲਕ ਹੈਂ (ਪਰ) ਤੇਰੇ ਤਾਈਂ ਪਹੁੰਚ ਨਹੀਂ ਹੋ ਸਕਦੀ; ਸਭ ਜੀਵ ਜੰਤ ਤੈਨੂੰ ਸਿਮਰਦੇ ਹਨ
O Lord and Master, You are inaccessible and merciful. Everyone meditates on You.
ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥
ਸਭ ਜੀਵ ਤੇਰੇ (ਰਚੇ ਹੋਏ) ਹਨ, ਤੂੰ ਸਭਨਾਂ ਦਾ (ਮਾਲਕ) ਹੈਂ, ਤੰੂ ਸਾਰਿਆਂ ਨੂੰ (ਦੁੱਖਾਂ ਤੇ ਝੋਰਿਆਂ ਤੋਂ) ਆਪ ਛਡਾਂਦਾ ਹੈਂ ।੪।
All beings are Yours; You belong to all. You deliver all. ||4||