ਪਉੜੀ ॥
Pauree:
ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥
ਹੇ ਚਾਨਣਾ ਬਖ਼ਸ਼ਣ ਵਾਲੇ ਮਾਇਆ ਤੋਂ ਰਹਿਤ ਪ੍ਰਭੂ! ਤੂੰ ਆਪ ਹੀ ਆਪ ਨਿਰੰਕਾਰ ਹੈਂ
You Yourself are the Formless Lord, the Immaculate Lord, our Sovereign King.
ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ ॥
ਹੇ ਸੱਚੇ (ਸਾਈਂ)! ਜਿਨ੍ਹਾਂ ਨੇ ਇਕਾਗਰ ਹੋ ਕੇ ਤੇਰਾ ਸਿਮਰਨ ਕੀਤਾ ਹੈ, ਉਹਨਾਂ ਦਾ ਤੂੰ ਸਭ ਦੱੁਖ ਦੂਰ ਕਰ ਦਿੱਤਾ ਹੈ
Those who meditate on You, O True Lord with one-pointed mind, are rid of all their pain.
ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥
(ਸੰਸਾਰ ਵਿਚ) ਤੇਰਾ ਸ਼ਰੀਕ ਕੋਈ ਨਹੀਂ ਜਿਸ ਨੂੰ ਬਰਾਬਰੀ ਦੇ ਕੇ (ਤੇਰੇ ਵਰਗਾ) ਆਖੀਏ
You have no equal, next to whom I might sit and speak of You.
ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ ॥
ਹੇ ਮਾਇਆ ਤੋਂ ਰਹਿਤ ਸੱਚੇ ਹਰੀ! ਤੇਰੇ ਜੇਡਾ ਤੂੰ ਆਪ ਹੀ ਦਾਤਾ ਹੈਂ, ਤੂੰ ਹੀ ਮੇਰੇ ਮਨ ਵਿਚ ਪਿਆਰਾ ਲੱਗਦਾ ਹੈਂ
You are the only Giver as great as Yourself. You are Immaculate; O True Lord, you are pleasing to my mind.
ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥
ਹੇ ਮੇਰੇ ਸੱਚੇ ਸਾਹਿਬ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ।੨।
O my True Lord and Master, Your Name is the Truest of the True. ||2||