ਗਉੜੀ ਕੀ ਵਾਰ ਮਹਲਾ ੪ ॥
Vaar In Gauree, Fourth Mehl:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਸਲੋਕ ਮਃ ੪ ॥
Shalok Fourth Mehl:
ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥
ਸਤਿਗੁਰੂ ਸਭ ਜੀਆਂ ਤੇ ਮਿਹਰ ਕਰਨ ਵਾਲਾ ਹੈ, ਉਸ ਨੂੰ ਹੇਰਕ ਜੀਵ ਇਕੋ ਜਿਹਾ ਹੈ ।
The True Guru, the Primal Being, is kind and compassionate; all are alike to Him.
ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥
ਉਹ ਸਭਨਾਂ ਵਲ ਇਕੋ ਨਿਗਾਹ ਨਾਲ ਵੇਖਦਾ ਹੈ, ਪਰ (ਜੀਵ ਨੂੰ ਆਪਣੇ ਉੱਦਮ ਦੀ) ਸਫਲਤਾ ਆਪਣੇ ਮਨ ਦੀ ਭਾਵਨਾ ਕਰਕੇ ਹੁੰਦੀ ਹੈ (ਭਾਵ ਜਿਹੀ ਮਨ ਦੀ ਭਾਵਨਾ ਤੇਹੀ ਮੁਰਾਦ ਮਿਲਦੀ ਹੈ) ।
He looks upon all impartially; with pure faith in the mind, He is obtained.
ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਉਤਮੁ ਹਰਿ ਪਦੁ ਸੋਇ ॥
ਸਤਿਗੁਰੂ ਦੇ ਕੋਲ ਹਰੀ ਦੇ ਸ੍ਰੇਸ਼ਟ ਨਾਮ ਦਾ ਅੰਮ੍ਰਿਤ ਹੈ (ਪਰ)
The Ambrosial Nectar is within the True Guru; He is exalted and sublime, of Godly status.
ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ ॥੧॥
ਹੇ ਨਾਨਕ! ਇਹੀ ਹਰੀ-ਨਾਮ ਜੀਵ (ਪ੍ਰਭੂ ਦੀ) ਕਿਰਪਾ ਨਾਲ ਸਿਮਰਦਾ ਹੈ, ਸਤਿਗੁਰੂ ਦੇ ਸਨਮੁਖ ਹੋ ਕੇ ਕੋਈ (ਭਾਗਾਂ ਵਾਲਾ) ਹਾਸਲ ਕਰ ਸਕਦਾ ਹੈ ।੧।
O Nanak, by His Grace, one meditates on the Lord; the Gurmukhs obtain Him. ||1||