ਪਉੜੀ ॥
Pauree:
ਦੁਆਦਸੀ ਦਾਨੁ ਨਾਮੁ ਇਸਨਾਨੁ ॥
(ਹੇ ਭਾਈ! ਖ਼ਲਕਤਿ ਦੀ) ਸੇਵਾ ਕਰੋ, ਪਰਮਾਤਮਾ ਦਾ ਨਾਮ ਜਪੋ, ਤੇ, ਜੀਵਨ ਪਵਿਤ੍ਰ ਰੱਖੋ ।
The twelfth day of the lunar cycle: Dedicate yourself to giving charity, chanting the Naam and purification.
ਹਰਿ ਕੀ ਭਗਤਿ ਕਰਹੁ ਤਜਿ ਮਾਨੁ ॥
(ਮਨ ਵਿਚੋਂ) ਅਹੰਕਾਰ ਛੱਡ ਕੇ ਪਰਮਾਤਮਾ ਦੀ ਭਗਤੀ ਕਰਦੇ ਰਹੋ ।
Worship the Lord with devotion, and get rid of your pride.
ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ ॥
ਸਾਧ ਸੰਗਤਿ ਵਿਚ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ-ਰਸ ਪੀਂਦੇ ਰਹੋ ।
Drink in the Ambrosial Nectar of the Lord's Name, in the Saadh Sangat, the Company of the Holy.
ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗਿ ॥
ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ ਵਿਕਾਰਾਂ ਵਲੋਂ) ਰੱਜਿਆ ਰਹਿੰਦਾ ਹੈ ।
The mind is satisfied by lovingly singing the Kirtan of God's Praises.
ਕੋਮਲ ਬਾਣੀ ਸਭ ਕਉ ਸੰਤੋਖੈ ॥
(ਸਿਫ਼ਤਿ-ਸਾਲਾਹ ਦੀ) ਮਿੱਠੀ ਬਾਣੀ ਹਰੇਕ (ਇੰਦੇ੍ਰ) ਨੂੰ ਆਤਮਕ ਆਨੰਦ ਦੇਂਦੀ ਹੈ,
The Sweet Words of His Bani soothe everyone.
ਪੰਚ ਭੂ ਆਤਮਾ ਹਰਿ ਨਾਮ ਰਸਿ ਪੋਖੈ ॥
(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ ਪੰਜ ਤੱਤਾਂ ਦੇ ਸਤੋ ਅੰਸ ਦੀ ਘਾੜਤ ਵਿਚ ਘੜਿਆ ਜਾ ਕੇ ਪਰਮਾਤਮਾ ਦੇ ਨਾਮ-ਰਸ ਵਿਚ ਪ੍ਰਫੁੱਲਤ ਹੁੰਦਾ ਹੈ ।
The soul, the subtle essence of the five elements, cherishes the Nectar of the Naam, the Name of the Lord.
ਗੁਰ ਪੂਰੇ ਤੇ ਏਹ ਨਿਹਚਉ ਪਾਈਐ ॥
ਪੂਰੇ ਗੁਰੂ ਪਾਸੋਂ ਇਹ ਦਾਤਿ ਯਕੀਨੀ ਤੌਰ ਤੇ ਮਿਲ ਜਾਂਦੀ ਹੈ ।
This faith is obtained from the Perfect Guru.
ਨਾਨਕ ਰਾਮ ਰਮਤ ਫਿਰਿ ਜੋਨਿ ਨ ਆਈਐ ॥੧੨॥
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਿਆਂ ਫਿਰ ਜੂਨਾਂ ਵਿਚ ਨਹੀਂ ਆਵੀਦਾ ।੧੨।
O Nanak, dwelling upon the Lord, you shall not enter the womb of reincarnation again. ||12||