ਪਉੜੀ ॥
Pauree:
ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁ ਬੀਚਾਰੁ ॥
ਚਾਰੇ ਹੀ ਵੇਦ ਸੁਣ ਕੇ (ਅਸਾਂ ਤਾਂ ਇਹ) ਨਿਰਨਾ ਕੀਤਾ ਹੈ,
The fourth day of the lunar cycle: Listening to the four Vedas, and contemplating the essence of reality, I have come to realize
ਸਰਬ ਖੇਮ ਕਲਿਆਣ ਨਿਧਿ ਰਾਮ ਨਾਮੁ ਜਪਿ ਸਾਰੁ ॥
(ਇਹੀ) ਅਸਲ ਵਿਚਾਰ (ਦੀ ਗੱਲ ਲੱਭੀ) ਹੈ ਕਿ ਪਰਮਾਤਮਾ ਦਾ ਸ੍ਰੇਸ਼ਟ ਨਾਮ ਜਪ ਕੇ ਸਾਰੇ ਸੁਖ ਮਿਲ ਜਾਂਦੇ ਹਨ, ਸੁਖਾਂ ਦਾ ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ ।
that the treasure of all joy and comfort is found in sublime meditation on the Lord's Name.
ਨਰਕ ਨਿਵਾਰੈ ਦੁਖ ਹਰੈ ਤੂਟਹਿ ਅਨਿਕ ਕਲੇਸ ॥
(ਪਰਮਾਤਮਾ ਦਾ ਨਾਮ) ਨਰਕਾਂ ਤੋਂ ਬਚਾ ਲੈਂਦਾ ਹੈ, ਸਾਰੇ ਦੁੱਖ ਦੂਰ ਕਰ ਦੇਂਦਾ ਹੈ, (ਨਾਮ ਦੀ ਬਰਕਤਿ ਨਾਲ) ਅਨੇਕਾਂ ਹੀ ਕਲੇਸ਼ ਮਿਟ ਜਾਂਦੇ ਹਨ ।
One is saved from hell, suffering is destroyed, countless pains depart,
ਮੀਚੁ ਹੁਟੈ ਜਮ ਤੇ ਛੁਟੈ ਹਰਿ ਕੀਰਤਨ ਪਰਵੇਸ ॥
(ਜਿਸ ਮਨੁੱਖ ਦੇ ਹਿਰਦੇ ਵਿੱਚ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਪਰਵੇਸ਼ ਰਹਿੰਦਾ ਹੈ, ਉਸ ਦੀ ਆਤਮਕ ਮੌਤ ਮਿਟ ਜਾਂਦੀ ਹੈ, ਉਹ ਜਮ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ ।
death is overcome, and one escapes the Messenger of Death, by absorption in the Kirtan of the Lord's Praises.
ਭਉ ਬਿਨਸੈ ਅੰਮ੍ਰਿਤੁ ਰਸੈ ਰੰਗਿ ਰਤੇ ਨਿਰੰਕਾਰ ॥
ਜੇ ਨਿਰੰਕਾਰ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਏ ਤਾਂ (ਮਨ ਵਿਚੋਂ ਹਰੇਕ ਕਿਸਮ ਦਾ) ਡਰ ਨਾਸ ਹੋ ਜਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹਿਰਦੇ ਵਿਚ) ਰਚ-ਮਿਚ ਜਾਂਦਾ ਹੈ ।
Fear departs, and one savors the Ambrosial Nectar, imbued with the Love of the Formless Lord.
ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ ॥
ਪਰਮਾਤਮਾ ਦੇ ਨਾਮ ਦੇ ਆਸਰੇ ਦੁੱਖ ਗਰੀਬੀ ਤੇ ਵਿਕਾਰਾਂ ਤੋਂ ਪੈਦਾ ਹੋਈ ਮਲੀਨਤਾ—ਇਹ ਸਭੇ ਨਾਸ ਹੋ ਜਾਂਦੇ ਹਨ ।
Pain, poverty and impurity are removed, with the Support of the Naam, the Name of the Lord.
ਸੁਰਿ ਨਰ ਮੁਨਿ ਜਨ ਖੋਜਤੇ ਸੁਖ ਸਾਗਰ ਗੋਪਾਲ ॥
ਹੇ ਨਾਨਕ! ਦੈਵੀ ਗੁਣਾਂ ਵਾਲੇ ਮਨੁੱਖ ਤੇ ਰਿਸ਼ੀ ਲੋਕ ਜਿਸ ਸੁਖਾਂ-ਦੇ-ਸਮੁੰਦਰ ਸ੍ਰਿਸ਼ਟੀ-ਦੇ-ਪਾਲਣਹਾਰ ਪ੍ਰਭੂ ਦੀ ਢੂੰਢ-ਭਾਲ ਕਰਦੇ ਹਨ,
The angels, the seers and the silent sages search for the Ocean of peace, the Sustainer of the world.
ਮਨੁ ਨਿਰਮਲੁ ਮੁਖੁ ਊਜਲਾ ਹੋਇ ਨਾਨਕ ਸਾਧ ਰਵਾਲ ॥੪॥
ਉਹ ਗੁਰੂ ਦੀ ਚਰਨ-ਧੂੜ ਪ੍ਰਾਪਤ ਕੀਤਿਆਂ ਮਿਲ ਪੈਂਦਾ ਹੈ (ਤੇ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਉਸ ਦਾ) ਮਨ ਪਵਿਤ੍ਰ ਹੋ ਜਾਂਦਾ ਹੈ (ਲੋਕ ਪਰਲੋਕ ਵਿਚ ਉਸ ਦਾ) ਮੂੰਹ ਰੌਸ਼ਨ ਹੁੰਦਾ ਹੈ ।੪।
The mind becomes pure, and one's face is radiant, O Nanak, when one becomes the dust of the feet of the Holy. ||4||