ਪਉੜੀ ॥
Pauree:
ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਉਤਮ ਕਬ ਨੀਚੁ ॥
ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਜੀਵਾਂ ਨੂੰ ਵਿਸ਼ੇ-ਵਿਕਾਰ-ਰੂਪ ਫਲ ਹੀ ਮਿਲਦੇ ਹਨ, ਕਦੇ ਕੋਈ (ਥੋੜੇ ਚਿਰ ਲਈ) ਚੰਗੀ ਅਵਸਥਾ ਮਾਣਦੇ ਹਨ ਕਦੇ ਨੀਵੀਂ ਅਵਸਥਾ ਵਿਚ ਡਿੱਗ ਪੈਂਦੇ ਹਨ ।
The third day of the lunar cycle: Those who are bound by the three qualities gather poison as their fruit; now they are good, and now they are bad.
ਨਰਕ ਸੁਰਗ ਭ੍ਰਮਤਉ ਘਣੋ ਸਦਾ ਸੰਘਾਰੈ ਮੀਚੁ ॥
ਜੀਵਾਂ ਨੂੰ ਨਰਕ ਸੁਰਗ (ਦੁੱਖ ਸੁਖ ਭੋਗਣੇ ਪੈਂਦੇ ਹਨ) ਬਹੁਤ ਭਟਕਣਾ ਲੱਗੀ ਰਹਿੰਦੀ ਹੈ, ਤੇ ਮੌਤ ਦਾ ਸਹਮ ਸਦਾ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਿਆ ਰਹਿੰਦਾ ਹੈ ।
They wander endlessly in heaven and hell, until death annihilates them.
ਹਰਖ ਸੋਗ ਸਹਸਾ ਸੰਸਾਰੁ ਹਉ ਹਉ ਕਰਤ ਬਿਹਾਇ ॥
(ਤਿੰਨ ਗੁਣਾਂ ਦੇ ਅਧੀਨ ਜੀਵਾਂ ਦੀ ਉਮਰ) ਅਹੰਕਾਰ ਵਿਚ ਬੀਤਦੀ ਹੈ, ਕਦੇ ਖ਼ੁਸ਼ੀ ਕਦੇ ਗ਼ਮੀ ਕਦੇ ਸਹਮ—ਇਹ ਚੱਕਰ (ਉਹਨਾਂ ਵਾਸਤੇ ਸਦਾ ਬਣਿਆ ਰਹਿੰਦਾ ਹੈ) ।
In pleasure and pain and worldly cynicism, they pass their lives acting in ego.
ਜਿਨਿ ਕੀਏ ਤਿਸਹਿ ਨ ਜਾਣਨੀ ਚਿਤਵਹਿ ਅਨਿਕ ਉਪਾਇ ॥
ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦੇ ਤੇ (ਤੀਰਥ-ਇਸ਼ਨਾਨ ਆਦਿਕ) ਹੋਰ ਹੋਰ ਧਾਰਮਿਕ ਜਤਨ ਉਹ ਸਦਾ ਸੋਚਦੇ ਰਹਿੰਦੇ ਹਨ ।
They do not know the One who created them; they think up all sorts of schemes and plans.
ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥
ਦੁਨਿਆ ਦੇ ਰਸਾਂ (ਚਸਕਿਆਂ) ਦੇ ਕਾਰਨ ਜੀਵ ਨੂੰ ਮਨ ਦੇ ਰੋਗ ਸਰੀਰ ਦੇ ਰੋਗ ਤੇ ਹੋਰ ਝਗੜੇ-ਝੰਬੇਲੇ ਚੰਬੜੇ ਹੀ ਰਹਿੰਦੇ ਹਨ, ਕਦੇ ਇਸ ਦੇ ਮਨ ਦਾ ਦੁੱਖ-ਕਲੇਸ਼ ਮਿਟਦਾ ਨਹੀਂ ਹੈ ।
Their minds and bodies are distracted by pleasure and pain, and their fever never departs.
ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥
(ਰਸਾਂ ਵਿਚ ਫਸਿਆ ਮਨੁੱਖ) ਪੂਰਨ ਪਾਰ੍ਰਬਹਮ ਮਾਲਕ-ਪ੍ਰਭੂ ਦੇ ਪਰਤਾਪ ਨੂੰ ਨਹੀਂ ਸਮਝਦਾ ।
They do not realize the glorious radiance of the Supreme Lord God, the Perfect Lord and Master.
ਮੋਹ ਭਰਮ ਬੂਡਤ ਘਣੋ ਮਹਾ ਨਰਕ ਮਹਿ ਵਾਸ ॥
ਬੇਅੰਤ ਲੁਕਾਈ ਮਾਇਆ ਦੇ ਮੋਹ ਤੇ ਭਟਕਣਾ ਵਿਚ ਗੋਤੇ ਖਾ ਰਹੀ ਹੈ, ਭਾਰੇ ਨਰਕਾਂ (ਦੁੱਖਾਂ) ਵਿਚ ਦਿਨ ਕੱਟ ਰਹੀ ਹੈ ।
So many are being drowned in emotional attachment and doubt; they dwell in the most horrible hell.
ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਤੇਰੀ ਆਸ ॥੩॥
(ਇਸ ਤੋਂ ਬਚਣ ਲਈ) ਹੇ ਨਾਨਕ! (ਅਰਦਾਸ ਕਰ ਤੇ ਆਖ—) ਹੇ ਪ੍ਰਭੂ! ਕਿਰਪਾ ਕਰ ਕੇ ਮੇਰੀ ਰੱਖਿਆ ਕਰ, ਮੈਨੂੰ ਤੇਰੀ (ਸਹਾਇਤਾ ਦੀ) ਹੀ ਆਸ ਹੈ ।੩।
Please bless me with Your Mercy, God, and save me! Nanak places his hopes in You. ||3||