ਨਾਨਾ ਰੂਪ ਨਾਨਾ ਜਾ ਕੇ ਰੰਗ ॥
ਹੇ ਪ੍ਰਭੂ! ਤੂੰ, ਜਿਸ ਦੇ ਕਈ ਰੂਪ ਤੇ ਰੰਗ ਹਨ,
Many are His forms; many are His colors.
ਨਾਨਾ ਭੇਖ ਕਰਹਿ ਇਕ ਰੰਗ ॥
ਕਈ ਭੇਖ ਧਾਰਦਾ ਹੈਂ (ਤੇ ਫਿਰ ਭੀ) ਇਕੋ ਤਰ੍ਹਾਂ ਦਾ ਹੈਂ ।
Many are the appearances which He assumes, and yet He is still the One.
ਨਾਨਾ ਬਿਧਿ ਕੀਨੋ ਬਿਸਥਾਰੁ ॥
ਉਸ ਨੇ ਜਗਤ ਦਾ ਪਸਾਰਾ ਕਈ ਤਰੀਕਿਆਂ ਨਾਲ ਕੀਤਾ ਹੈ ।
In so many ways, He has extended Himself.
ਪ੍ਰਭੁ ਅਬਿਨਾਸੀ ਏਕੰਕਾਰੁ ॥
ਪ੍ਰਭੂ ਨਾਸ-ਰਹਿਤ ਹੈ, ਤੇ ਸਭ ਥਾਈਂ ਇਕ ਆਪ ਹੀ ਆਪ ਹੈ,
The Eternal Lord God is the One, the Creator.
ਨਾਨਾ ਚਲਿਤ ਕਰੇ ਖਿਨ ਮਾਹਿ ॥
ਕਈ ਤਮਾਸ਼ੇ ਪ੍ਰਭੂ ਪਲਕ ਵਿਚ ਕਰ ਦੇਂਦਾ ਹੈ,
He performs His many plays in an instant.
ਪੂਰਿ ਰਹਿਓ ਪੂਰਨੁ ਸਭ ਠਾਇ ॥
ਉਹ ਪੂਰਨ ਪੁਰਖ ਸਭ ਥਾਈਂ ਵਿਆਪਕ ਹੈ ।
The Perfect Lord is pervading all places.
ਨਾਨਾ ਬਿਧਿ ਕਰਿ ਬਨਤ ਬਨਾਈ ॥
ਜਗਤ ਦੀ ਰਚਨਾ ਪ੍ਰਭੂ ਨੇ ਕਈ ਤਰੀਕਿਆਂ ਨਾਲ ਰਚੀ ਹੈ,
In so many ways, He created the creation.
ਅਪਨੀ ਕੀਮਤਿ ਆਪੇ ਪਾਈ ॥
ਆਪਣੀ (ਵਡਿਆਈ ਦਾ) ਮੁੱਲ ਉਹ ਆਪ ਹੀ ਜਾਣਦਾ ਹੈ ।
He alone can estimate His worth.
ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥
ਸਾਰੇ ਸਰੀਰ ਉਸ ਪ੍ਰਭੂ ਦੇ ਹੀ ਹਨ, ਸਾਰੇ ਥਾਂ ਉਸੇ ਦੇ ਹਨ ।
All hearts are His, and all places are His.
ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥੪॥
ਹੇ ਨਾਨਕ! (ਉਸ ਦਾ ਦਾਸ) ਉਸ ਦਾ ਨਾਮ ਜਪ ਜਪ ਕੇ ਜੀਊਂਦਾ ਹੈ ।੪।
Nanak lives by chanting, chanting the Name of the Lord. ||4||