ਮਿਰਤਕ ਕਉ ਜੀਵਾਲਨਹਾਰ ॥
(ਪ੍ਰਭੂ) ਮੋਏ ਹੋਏ ਬੰਦੇ ਨੂੰ ਜਿਵਾਲਣ ਜੋਗਾ ਹੈ,
He infuses life back into the dead.
ਭੂਖੇ ਕਉ ਦੇਵਤ ਅਧਾਰ ॥
ਭੁੱਖੇ ਨੂੰ ਭੀ ਆਸਰਾ ਦੇਂਦਾ ਹੈ ।
He gives food to the hungry.
ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥
ਸਾਰੇ ਖ਼ਜ਼ਾਨੇ ਉਸ ਮਾਲਕ ਦੀ ਨਜ਼ਰ ਵਿਚ ਹਨ,
All treasures are within His Glance of Grace.
ਪੁਰਬ ਲਿਖੇ ਕਾ ਲਹਣਾ ਪਾਹਿ ॥
ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦੇ ਹਨ ।
People obtain that which they are pre-ordained to receive.
ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥
ਸਭ ਕੁਝ ਉਸ ਪ੍ਰਭੂ ਦਾ ਹੀ ਹੈ, ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ;
All things are His; He is the Doer of all.
ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥
ਉਸ ਤੋਂ ਬਿਨਾ ਕੋਈ ਦੂਜਾ ਨਾਹ ਹੈ ਤੇ ਨਾਹ ਹੋਵੇਗਾ ।
Other than Him, there has never been any other, and there shall never be.
ਜਪਿ ਜਨ ਸਦਾ ਸਦਾ ਦਿਨੁ ਰੈਣੀ ॥
ਹੇ ਜਨ! ਸਦਾ ਹੀ ਦਿਨ ਰਾਤ ਪ੍ਰਭੂ ਨੂੰ ਯਾਦ ਕਰ,
Meditate on Him forever and ever, day and night.
ਸਭ ਤੇ ਊਚ ਨਿਰਮਲ ਇਹ ਕਰਣੀ ॥
ਹੋਰ ਸਾਰੀਆਂ ਕਰਣੀਆਂ ਨਾਲੋਂ ਇਹੀ ਕਰਣੀ ਉੱਚੀ ਤੇ ਸੁੱਚੀ ਹੈ ।
This way of life is exalted and immaculate.
ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥
ਮੇਹਰ ਕਰ ਕੇ ਜਿਸ ਮਨੁੱਖ ਨੂੰ ਨਾਮ ਬਖ਼ਸ਼ਦਾ ਹੈ,
One whom the Lord, in His Grace, blesses with His Name
ਨਾਨਕ ਸੋ ਜਨੁ ਨਿਰਮਲੁ ਥੀਆ ॥੭॥
ਹੇ ਨਾਨਕ! ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ।੭।
- O Nanak, that person becomes immaculate and pure. ||7||