Raamkalee, Fifth Mehl:
 
(ਹੇ ਮਨ! ਵੇਖ ਉਸ ਪ੍ਰਭੂ ਦੀਆਂ ਅਸਚਰਜ ਤਾਕਤਾਂ!) ਲੱਕੜੀ ਤੋਂ ਅੱਗ ਪਰੇ ਭੱਜਦੀ ਹੈ (ਲੱਕੜੀ ਵਿਚ ਅੱਗ ਹਰ ਵੇਲੇ ਮੌਜੂਦ ਹੈ, ਪਰ ਉਸ ਨੂੰ ਸਾੜਦੀ ਨਹੀਂ) ।
The fire runs away from the fuel.
 
(ਸਮੁੰਦਰ ਦਾ) ਪਾਣੀ ਧਰਤੀ ਨੂੰ ਹਰ ਪਾਸੇ ਵਲੋਂ ਤਿਆਗੀ ਰੱਖਦਾ ਹੈ (ਧਰਤੀ ਸਮੁੰਦਰ ਦੇ ਵਿਚ ਰਹਿੰਦੀ ਹੈ, ਪਰ ਸਮੁੰਦਰ ਇਸ ਨੂੰ ਡੋਬਦਾ ਨਹੀਂ) ।
The water runs away from the dust in all directions.
 
(ਰੁੱਖ ਦੇ) ਪੈਰ (ਜੜ੍ਹਾਂ) ਉਪਰ ਵਲ ਹਨ, ਤੇ ਸਿਰ ਹੇਠਲੇ ਪਾਸੇ ਹੈ ।
The feet are above, and the sky is beneath.
 
ਘੜੇ ਵਿਚ (ਨਿੱਕੇ ਨਿੱਕੇ ਸਰੀਰਾਂ ਵਿਚ) ਸਮੁੰਦਰ-ਪ੍ਰਭੂ ਆਪਣਾ ਆਪ ਪਰਕਾਸ਼ਦਾ ਹੈ ।੧।
The ocean appears in the cup. ||1||
 
ਹੇ ਮਨ! ਪਰਮਾਤਮਾ ਆਪ ਬੜੀਆਂ ਤਾਕਤਾਂ ਦਾ ਮਾਲਕ ਹੈ ।
Such is our all-powerful dear Lord.
 
ਉਹ ਪਰਮਾਤਮਾ ਆਪਣੇ ਭਗਤਾਂ ਦੇ ਮਨ ਤੋਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ । ਹੇ ਮਨ! ਤੂੰ ਭੀ ਉਸ ਨੂੰ ਅੱਠੇ ਪਹਿਰ ਜਪਿਆ ਕਰ ।੧।ਰਹਾਉ।
His devotees do not forget Him, even for an instant. Twenty-four hours a day, O mind, meditate on Him. ||1||Pause||
 
(ਹੇ ਭਾਈ! ਪਹਿਲਾਂ ਦੁੱਧ ਹੁੰਦਾ ਹੈ, ਉਸ ਨੂੰ ਰਿੜਕਿਆਂ ਉਸ ਦੁੱਧ ਦਾ ਤੱਤ-ਮੱਖਣ ਪਿੱਛੋਂ ਨਿਕਲਦਾ ਹੈ । ਪਰ ਵੇਖ! ਸ੍ਰਿਸ਼ਟੀ ਦਾ ਤੱਤ-) ਮੱਖਣ ਪਰਮਾਤਮਾ ਪਹਿਲਾਂ ਮੌਜੂਦ ਹੈ, ਤੇ (ਉਸ ਦਾ ਪਸਾਰਾ-ਜਗਤ) ਦੁੱਧ ਪਿਛੋਂ (ਬਣਦਾ) ਹੈ (ਜਗਤ-ਪਸਾਰੇ ਰੂਪ ਦੁੱਧ ਵਿਚ ਤੱਤ-ਪ੍ਰਭੂ-ਮੱਖਣ ਸਰਬ-ਵਿਆਪਕ ਹੈ) ।
First comes the butter, and then the milk.
 
(ਜੀਵਾਂ ਦੀ ਪਾਲਣਾ ਵਾਸਤੇ) ਮੈਲ ਨੂੰ (ਮਾਂ ਦੇ ਲਹੂ ਨੂੰ) ਸੁੱਧ ਸਾਬਣ ਵਰਗਾ ਚਿੱਟਾ ਦੁੱਧ ਬਣਾ ਦੇਂਦਾ ਹੈ ।
The dirt cleans the soap.
 
ਨਿਰਭਉ-ਪ੍ਰਭੂ ਦੀ ਅੰਸ ਜੀਵ ਦੁਨੀਆ ਦੇ ਅਨੇਕਾਂ ਡਰਾਂ ਤੋਂ ਡਰਦਾ ਫਿਰਦਾ ਹੈ,
The fearless are afraid of fear.
 
ਮਰਿਆ ਹੋਇਆ ਜੀਉਂਦੇ ਨੂੰ ਮਾਰ ਮੁਕਾਉਂਦਾ ਹੈ (ਮਾਇਆ ਜੀਵ ਨੂੰ ਭਜਾਈ ਫਿਰਦੀ ਹੈ) ।੨।
The living are killed by the dead. ||2||
 
ਹੇ ਭਾਈ! ਸਰੀਰ ਦਾ ਮਾਲਕ ਆਤਮਾ (ਸਰੀਰ ਵਿਚ) ਲੁਕਿਆ ਰਹਿੰਦਾ ਹੈ, ਸਿਰਫ਼ ਸਰੀਰ ਦਿੱਸਦਾ ਹੈ ।
The visible body is hidden, and the etheric body is seen.
 
ਸਾਰੇ ਜੀਵਾਂ ਨੂੰ ਪੈਦਾ ਕਰ ਕੇ ਜਗਤ ਦਾ ਮਾਲਕ ਪ੍ਰਭੂ (ਅਨੇਕਾਂ ਕੌਤਕ) ਕਰਦਾ ਰਹਿੰਦਾ ਹੈ ।
The Lord of the world does all these things.
 
ਠਗਣੀ-ਮਾਇਆ ਜੀਵ ਨੂੰ ਸਦਾ ਠੱਗਦੀ ਰਹਿੰਦੀ ਹੈ ।
The one who is cheated, is not cheated by the cheat.
 
ਨਾਮ ਦੀ ਪੂੰਜੀ ਤੋਂ ਸੱਖਣਾ ਜੀਵ ਮੁੜ ਮੁੜ ਮਾਇਆ ਨੂੰ ਚੰਬੜਦਾ ਹੈ ।੩।
With no merchandise, the trader trades again and again. ||3||
 
ਸੰਤ-ਸਭਾ ਵਿਚ ਮਿਲ ਕੇ, ਵਿਆਖਿਆ ਕਰ ਕੇ
So join the Society of the Saints, and chant the Lord's Name.
 
ਸਿੰਮ੍ਰਿਤੀਆਂ ਸ਼ਾਸਤ੍ਰਾਂ ਵੇਦਾਂ ਪੁਰਾਣਾਂ ਦੀ ਵਿਆਖਿਆ ਕਰ ਕੇ (ਬੇਸ਼ੱਕ) ਵੇਖ ਲਵੋ (ਇਸ ਠਗਣੀ ਮਾਇਆ ਤੋਂ ਬਚਾਉ ਨਹੀਂ ਹੋ ਸਕਦਾ) ।
So say the Simritees, Shaastras, Vedas and Puraanas.
 
ਜਿਹੜਾ ਕੋਈ ਮਨੁੱਖ ਸਤਸੰਗ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਵਿਚਾਰਦਾ ਹੈ,
Rare are those who contemplate and meditate on God.
 
ਹੇ ਨਾਨਕ! (ਆਖ—ਹੇ ਭਾਈ!) ਉਸੇ ਦੀ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਬਣਦੀ ਹੈ ।੪।੪੩।੫੪।
O Nanak, they attain the supreme status. ||4||43||54||
 
Raamkalee, Fifth Mehl:
 
ਹੇ ਭਾਈ! ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ ।
Whatever pleases Him happens.
 
(ਇਸ ਵਾਸਤੇ) ਸਦਾ ਹੀ ਉਸ ਪ੍ਰਭੂ ਦੀ ਸਰਨ ਪਿਆ ਰਹੁ । ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ (ਕੁਝ ਕਰਨ-ਜੋਗਾ) ਨਹੀਂ ਹੈ ।੧।ਰਹਾਉ।
Forever and ever, I seek the Sanctuary of the Lord.There is none other than God. ||1||Pause||
 
ਹੇ ਭਾਈ! ਪੁੱਤਰ, ਇਸਤ੍ਰੀ, ਮਾਇਆ—ਇਹ ਜੋ ਕੁਝ ਦਿੱਸ ਰਿਹਾ ਹੈ, ਇਹਨਾਂ ਵਿਚੋਂ ਕੁਝ ਭੀ (ਅੰਤ ਵੇਲੇ ਜੀਵ) ਆਪਣੇ ਨਾਲ ਨਹੀਂ ਲੈ ਜਾਂਦਾ ।
You look upon your children, spouse and wealth; none of these will go along with you.
 
ਵਿਸ਼ੇ-ਵਿਕਾਰਾਂ ਦੀ ਠਗਬੂਟੀ ਖਾ ਕੇ ਜੀਵ ਕੁਰਾਹੇ ਪਿਆ ਰਹਿੰਦਾ ਹੈ, ਆਖ਼ਰ ਇਹ ਮਾਇਆ, ਇਹ ਸੋਹਣਾ ਘਰ (ਸਭ ਕੁਝ) ਛੱਡ ਕੇ ਤੁਰ ਜਾਂਦਾ ਹੈ ।੧।
Eating the poisonous potion, you have gone astray. You will have to go, and leave Maya and your mansions. ||1||
 
ਹੇ ਭਾਈ! ਜੀਵ ਦੂਜਿਆਂ ਦੀ ਨਿੰਦਾ ਕਰ ਕਰ ਕੇ ਬਹੁਤ ਖ਼ੁਆਰ ਹੁੰਦਾ ਰਹਿੰਦਾ ਹੈ, ਤੇ ਆਪਣੇ ਇਸ ਕੀਤੇ ਅਨੁਸਾਰ ਜਨਮ ਮਰਨ ਦੇ ਗੇੜ ਵਿਚ ਜਾ ਪੈਂਦਾ ਹੈ ।
Slandering others, you are totally ruined; because of your past actions, you shall be consigned to the womb of reincarnation.
 
(ਇਹ ਆਮ ਅਸੂਲ ਦੀ ਗੱਲ ਹੈ ਕਿ) ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਹਨ, ਤੇ ਵੱਡਾ ਭਿਆਨਕ ਜਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ ।
Your past actions will not just go away; the most horrible Messenger of Death shall seize you. ||2||
 
(ਮਾਇਆ ਦੇ ਮੋਹ ਦੀ ਠਗਬੂਟੀ ਖਾ ਕੇ ਮਾਇਆ ਦੀ ਖ਼ਾਤਰ ਜੀਵ) ਝੂਠ ਬੋਲਦਾ ਹੈ (ਮੂੰਹੋਂ ਆਖਦਾ ਹੋਰ ਹੈ, ਤੇ) ਕਮਾਂਦਾ ਕੁਝ ਹੋਰ ਹੈ, ਇਸ ਦੀ ਮਾਇਆ ਦੀ ਤ੍ਰਿਸ਼ਨਾ ਬੁੱਝਦੀ ਨਹੀਂ, ਮਾਇਆ ਦੀ ‘ਹਾਇ ਹਾਇ’ ਸਦਾ ਇਸ ਨੂੰ ਲੱਗੀ ਰਹਿੰਦੀ ਹੈ ।
You tell lies, and do not practice what you preach. Your desires are not satisfied - what a shame.
 
ਸੰਤ ਜਨਾਂ ਦੀ ਨਿੰਦਾ ਕਰਨ ਦੇ ਕਾਰਨ (ਮਾਇਆ ਦੀ ਤ੍ਰਿਸ਼ਨਾ ਦਾ) ਲਾ-ਇਲਾਜ ਰੋਗ (ਜੀਵ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਇਸ ਵੱਡੇ ਖਈ ਰੋਗ ਦੇ ਵਿਚ ਹੀ ਇਸ ਦਾ ਸਰੀਰ ਨਾਸ ਹੋ ਜਾਂਦਾ ਹੈ ।੩।
You have contracted an incurable disease; slandering the Saints, your body is wasting away; you are utterly ruined. ||3||
 
(ਪਰ, ਹੇ ਭਾਈ! ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਹਾਸਲ ਕੁਝ ਨਹੀਂ ਹੁੰਦਾ) ਪ੍ਰਭੂ ਨੇ ਆਪ ਹੀ ਸੰਤ ਜਨਾਂ ਨੂੰ ਜਿੱਤ ਦਾ ਮਾਲਕ ਬਣਾਇਆ ਹੁੰਦਾ ਹੈ, ਉਹਨਾਂ ਨੂੰ ਉਸੇ ਪ੍ਰਭੂ ਨੇ ਪੈਦਾ ਕੀਤਾ ਹੋਇਆ ਹੈ ਜਿਸ ਨੇ ਉਹਨਾਂ ਨੂੰ ਆਦਰ-ਸਤਕਾਰ ਦਿੱਤਾ ਹੋਇਆ ਹੈ ।
He embellishes those whom He has fashioned. He Himself gave life to the Saints.
 
ਹੇ ਨਾਨਕ! ਪਰਮਾਤਮਾ ਮਿਹਰ ਕਰ ਕੇ ਦਇਆ ਕਰ ਕੇ ਆਪਣੇ ਦਾਸਾਂ ਨੂੰ ਆਪ ਹੀ ਆਪਣੇ ਗਲ ਨਾਲ ਲਾਈ ਰੱਖਦਾ ਹੈ ।੪।੪੪।੫੫।
O Nanak, He hugs His slaves close in His Embrace. Please grant Your Grace, O Supreme Lord God, and be kind to me as well. ||4||44||55||
 
Raamkalee, Fifth Mehl:
 
ਹੇ ਭਾਈ! ਪੂਰਾ ਗੁਰੂ ਇਹੋ ਜਿਹਾ ਮਦਦਗਾਰ ਹੈ ਕਿ
Such is the Perfect Divine Guru, my help and support.
 
ਉਸ ਦਾ ਦਿੱਤਾ ਹੋਇਆ ਹਰਿ-ਸਿਮਰਨ ਦਾ ਉਪਦੇਸ਼ ਵਿਅਰਥ ਨਹੀਂ ਜਾਂਦਾ ।੧।ਰਹਾਉ।
Meditation on Him is not wasted. ||1||Pause||
 
(ਹੇ ਭਾਈ! ਗੁਰੂ ਦਾ) ਦਰਸ਼ਨ ਕਰਦਿਆਂ (ਮਨੁੱਖ ਤਨੋ ਮਨੋ) ਖਿੜ ਜਾਂਦਾ ਹੈ,
Gazing upon the Blessed Vision of His Darshan, I am enraptured.
 
ਉਸ ਗੁਰੂ ਦੀ ਚਰਨ-ਧੂੜ ਜਮ ਦੀ ਫਾਹੀ ਕੱਟ ਦੇਂਦੀ ਹੈ ।
The dust of His feet snaps the noose of Death.
 
ਹੇ ਭਾਈ! ਪਿਆਰੇ ਗੁਰੂ ਦੇ ਸੋਹਣੇ ਚਰਨ (ਜਿਸ ਮਨੁੱਖ ਦੇ ਹਿਰਦੇ ਵਿਚ) ਆ ਵੱਸਦੇ ਹਨ,
His lotus feet dwell within my mind,
 
(ਉਸ ਦੇ) ਮਨ ਦੇ (ਉਸ ਦੇ) ਸਰੀਰ ਦੇ ਸਾਰੇ ਕੰੰਮ (ਗੁਰੂ) ਸੰਵਾਰ ਦੇਂਦਾ ਹੈ ।੧।
and so all the affairs of my body are arranged and resolved. ||1||
 
ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ ਆਪਣਾ) ਹੱਥ ਰੱਖਦਾ ਹੈ
One upon whom He places His Hand, is protected.
 
ਉਸ ਨੂੰ ਮੇਰਾ ਉਹ ਪ੍ਰਭੂ (ਮਿਲ ਪੈਂਦਾ ਹੈ) ਜੋ ਨਿਆਸਰਿਆਂ ਦਾ ਆਸਰਾ ਹੈ ।
My God is the Master of the masterless.
 
ਹੇ ਭਾਈ! ਗੁਰੂ ਵਿਕਾਰਾਂ ਵਿਚ ਡਿੱਗੇ ਹੋੋਇਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ, ਗੁਰੂ ਕਿਰਪਾ ਦਾ ਖ਼ਜ਼ਾਨਾ ਹੈ ।
He is the Savior of sinners, the treasure of mercy.
 
ਹੇ ਭਾਈ! ਗੁਰੂ ਤੋਂ ਸਦਾ ਹੀ ਸਦਕੇ ਜਾਣਾ ਚਾਹੀਦਾ ਹੈ ।੨।
Forever and ever, I am a sacrifice to Him. ||2||
 
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਆਪਣਾ ਪਵਿੱਤਰ ਉਪਦੇਸ਼ ਬਖ਼ਸ਼ਦਾ ਹੈ,
One whom He blesses with His Immaculate Mantra,
 
ਸਾਰੇ ਵਿਕਾਰ ਉਸ ਨੂੰ ਛੱਡ ਜਾਂਦੇ ਹਨ ਉਸ ਦਾ ਅਹੰਕਾਰ ਦੂਰ ਹੋ ਜਾਂਦਾ ਹੈ ।
renounces corruption; his egotistical pride is dispelled.
 
ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਹਿ ਕੇ ਇੱਕ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ ।
Meditate on the One Lord in the Saadh Sangat, the Company of the Holy.
 
(ਗੁਰੂ ਦੀ ਰਾਹੀਂ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰਿਹਾਂ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ ।੩।
Sins are erased, through the love of the Naam, the Name of the Lord. ||3||
 
ਹੇ ਭਾਈ! ਗੁਰੂ-ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ,
The Guru, the Transcendent Lord, dwells among all.
 
ਸਾਰੇ ਗੁਣਾਂ ਦਾ ਖ਼ਜ਼ਾਨਾ ਹਰੇਕ ਹਿਰਦੇ ਵਿਚ ਮੌਜੂਦ ਹੈ ।
The treasure of virtue pervades and permeates each and every heart.
 
ਹੇ ਪ੍ਰਭੂ! ਮੈਨੂੰ ਆਪਣਾ ਦਰਸ਼ਨ ਦੇਹ, ਮੈਂ ਤੇਰੇ ਦਰਸ਼ਨ ਦੀ ਆਸ ਰੱਖੀ ਬੈਠਾ ਹਾਂ ।
Please grant me the Blessed Vision of Your Darshan;
 
ਮੇਰੀ ਇਹੀ ਅਰਦਾਸ ਹੈ ਕਿ (ਤੇਰਾ ਸੇਵਕ) ਨਾਨਕ ਸਦਾ-ਥਿਰ ਪ੍ਰਭੂ ਨੂੰ ਯਾਦ ਕਰਦਾ ਰਹੇ ।੪।੪੫।੫੬।
O God, I place my hopes in You. Nanak continually offers this true prayer. ||4||45||56||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by