ਹੇ (ਮੇਰੇ) ਮਨ! ਜੀਭ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ ।
Chant the Name of the Lord with your tongue, O mind.
 
ਜਿਸ ਮਨੁੱਖ ਦੇ ਮੱਥੇ ਉਤੇ ਲਿਖੇ ਹੋਏ ਚੰਗੇ ਭਾਗ ਉੱਘੜ ਪੈਣ, ਉਸ ਨੂੰ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਸਹੈਤਾ ਨਾਲ ਉਸ ਦੇ) ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ ।੧।ਰਹਾਉ।
According to the pre-ordained destiny written upon my forehead, I have found the Guru, and the Lord abides within my heart. ||1||Pause||
 
ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਫਸਿਆ ਹੋਇਆ ਜੀਵ ਭਟਕਦਾ ਫਿਰਦਾ ਹੈ, (ਮੈਨੂੰ) ਆਪਣੇ ਦਾਸ ਨੂੰ (ਇਸ ਮਾਇਆ ਦੇ ਮੋਹ ਤੋਂ) ਬਚਾ ਲੈ
Entangled in Maya, the mortal wanders around. Save Your humble servant, O Lord,
 
(ਉਸ ਤਰ੍ਹਾਂ ਬਚਾ ਲੈ) ਜਿਵੇਂ, ਹੇ ਹਰੀ! ਤੂੰ ਸਰਨ ਪਏ ਪ੍ਰਹਿਲਾਦ ਦੀ ਰੱਖਿਆ ਕੀਤੀ, ਜਦੋਂ ਉਸ ਨੂੰ ਹਰਣਾਖਸ ਨੇ ਦੁੱਖ ਦਿੱਤਾ ।੨।
as you saved Prahlaad from the clutches of Harnaakash; keep him in Your Sanctuary, Lord. ||2||
 
ਹੇ ਭਾਈ! ਕਿਸ ਕਿਸ ਦੀ ਹਾਲਤ ਦੱਸੀ ਜਾਏ? ਉਹ ਪਰਮਾਤਮਾ ਤਾਂ ਬੜੇ ਬੜੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਂਦਾ ਹੈ ।
How can I describe the state and the condition, O Lord, of those many sinners you have purified?
 
(ਵੇਖੋ,) ਉਹ (ਰਵਿਦਾਸ) ਮੋਏ ਹੋਏ ਪਸ਼ੂ ਢੋਂਦਾ ਸੀ, (ਉਸ) ਚਮਾਰ ਦੇ ਹੱਥ ਵਿਚ (ਨਿੱਤ) ਚਮ (ਫੜਿਆ ਹੁੰਦਾ) ਸੀ, ਪਰ ਜਦੋਂ ਉਹ ਪ੍ਰਭੂ ਦੀ ਸਰਨ ਪਿਆ, ਪ੍ਰਭੂ ਨੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ।੩।
Ravi Daas, the leather-worker, who worked with hides and carried dead animals was saved, by entering the Lord's Sanctuary. ||3||
 
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ ਪ੍ਰਭੂ! ਸਾਨੂੰ ਪਾਪੀ ਜੀਵਾਂ ਨੂੰ ਪਾਪਾਂ ਤੋਂ ਬਚਾ ਲੈ ।
O God, Merciful to the meek, carry Your devotees across the world-ocean; I am a sinner - save me from sin!
 
ਹੇ ਦਾਸ ਨਾਨਕ! (ਆਖ—ਹੇ ਪ੍ਰਭੂ!) ਸਾਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ।੪।੧।
O Lord, make me the slave of the slave of Your slaves; servant Nanak is the slave of Your slaves. ||4||1||
 
Bilaaval, Fourth Mehl:
 
ਹੇ ਸਰਬ-ਵਿਆਪਕ ਪ੍ਰਭੂ! ਹੇ ਜੂਨਾਂ ਤੋਂ ਰਹਿਤ ਪ੍ਰਭੂ! ਅਸੀ ਜੀਵ ਮੂਰਖ ਹਾਂ, ਬੜੇ ਮੂਰਖ ਹਾਂ, ਬੇ ਸਮਝ ਹਾਂ (ਪਰ) ਤੇਰੀ ਸਰਨ ਪਏ ਹਾਂ ।
I am foolish, idiotic and ignorant; I seek Your Sanctuary, O Primal Being, O Lord beyond birth.
 
ਹੇ ਮੇਰੇ ਠਾਕੁਰ! ਮੇਹਰ ਕਰ, ਸਾਡੀ ਰੱਖਿਆ ਕਰ, ਅਸੀ ਪੱਥਰ (-ਦਿਲ) ਹਾਂ, ਅਸੀ ਨਿਮਾਣੇ ਹਾਂ ਤੇ ਮੰਦ-ਭਾਗੀ ਹਾਂ ।੧।
Have Mercy upon me, and save me, O my Lord and Master; I am a lowly stone, with no good karma at all. ||1||
 
ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ ।
O my mind, vibrate and meditate on the Lord, the Name of the Lord.
 
(ਹੇ ਭਾਈ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਦੇ ਨਾਮ ਦਾ ਆਨੰਦ ਮਿਲਦਾ ਹੈ । ਛੱਡੋ ਹੋਰ ਕੰਮਾਂ ਦਾ ਮੋਹ, (ਜਿੰਦ ਨੂੰ ਉਹਨਾਂ ਤੋਂ) ਕੋਈ ਲਾਭ ਨਹੀਂ ਮਿਲੇਗਾ ।੧।ਰਹਾਉ।
Under Guru's Instructions, obtain the sublime, subtle essence of the Lord; renounce other fruitless actions. ||1||Pause||
 
ਹੇ ਹਰੀ! ਜੇਹੜੇ ਮਨੁੱਖ ਤੇਰੇ (ਦਰ ਦੇ) ਸੇਵਕ ਬਣਦੇ ਹਨ ਤੂੰ ਉਹਨਾਂ ਨੂੰ ਪਾਰ ਲੰਘਾ ਲੈਂਦਾ ਹੈਂ । (ਪਰ) ਅਸੀ ਗੁਣ-ਹੀਨ ਹਾਂ, (ਗੁਣ-ਹੀਨਾਂ ਦੀ ਭੀ) ਰੱਖਿਆ ਕਰ (ਇਸ ਵਿਚ ਭੀ ਤੇਰੀ ਹੀ) ਸੋਭਾ ਹੋਵੇਗੀ ।
The humble servants of the Lord are saved by the Lord; I am worthless - it is Your glory to save me.
 
ਹੇ ਮੇਰੇ ਠਾਕੁਰ! ਤੈਥੋਂ ਬਿਨਾ ਮੇਰਾ ਕੋਈ (ਮਦਦਗਾਰ) ਨਹੀਂ । (ਹੇ ਭਾਈ!) ਵੱਡੀ ਕਿਸਮਤ ਨਾਲ ਹੀ ਪ੍ਰਭੂ ਦਾ ਨਾਮ ਜਪਿਆ ਜਾ ਸਕਦਾ ਹੈ ।੨।
I have no other than You, O my Lord and Master; I meditate on the Lord, by my good karma. ||2||
 
(ਹੇ ਭਾਈ!) ਜੇਹੜੇ ਮਨੁੱਖ ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੀ ਹੁੰਦਾ ਹੈ । ਉਹਨਾਂ ਨੂੰ ਬੜੇ ਦੁੱਖ ਸਹਿਮ (ਚੰਬੜੇ ਰਹਿੰਦੇ ਹਨ) ।
Those who lack the Naam, the Name of the Lord, their lives are cursed, and they must endure terrible pain.
 
ਉਹ ਮਨੁੱਖ ਮੁੜ ਮੁੜ ਜੂਨਾਂ ਵਿਚ ਪਾਏ ਜਾਂਦੇ ਹਨ । ਉਹ ਮੂਰਖ ਬੰਦੇ ਕਰਮਹੀਣ ਹੀ ਰਹਿੰਦੇ ਹਨ, ਮੰਦ-ਭਾਗੀ ਹੀ ਰਹਿੰਦੇ ਹਨ ।੩।
They are consigned to reincarnation over and over again; they are the most unfortunate fools, with no good karma at all. ||3||
 
ਹੇ ਭਾਈ! ਪਰਮਾਤਮਾ ਦੇ ਭਗਤਾਂ ਨੂੰ ਪਰਮਾਤਮਾ ਦਾ ਨਾਮ (ਹੀ ਜੀਵਨ ਦਾ) ਸਹਾਰਾ ਹੈ । ਧੁਰ ਦਰਗਾਹ ਤੋਂ ਪੂਰਬਲੇ ਜਨਮ ਵਿਚ (ਉਹਨਾਂ ਦੇ ਮੱਥੇ ਉਤੇ) ਵੱਡੇ ਭਾਗ ਲਿਖੇ ਹੋਏ ਸਮਝੋ ।
The Naam is the Support of the Lord's humble servants; their good karma is pre-ordained.
 
ਹੇ ਦਾਸ ਨਾਨਕ! ਗੁਰੂ ਨੇ ਸਤਿਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਸਿਮਰਨ ਪੱਕਾ ਕਰ ਦਿੱਤਾ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ।੪।੨।
The Guru, the True Guru, has implanted the Naam within servant Nanak, and his life is fruitful. ||4||2||
 
Bilaaval, Fourth Mehl:
 
ਹੇ ਪ੍ਰਭੂ! ਅਸਾਂ ਜੀਵਾਂ ਦਾ ਮਨ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਖੋਟੀ ਮਤਿ ਦੀ ਮੈਲ ਨਾਲ ਬਹੁਤ ਭਰਿਆ ਰਹਿੰਦਾ ਹੈ;
My consciousness is lured by emotional attachment and corruption; is is filled with evil-minded filth.
 
ਇਸੇ ਵਾਸਤੇ ਅਸੀ ਤੇਰੀ ਸੇਵਾ-ਭਗਤੀ ਕਰ ਨਹੀਂ ਸਕਦੇ । ਹੇ ਪ੍ਰਭੂ! ਅਸੀ ਮੂਰਖ ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੀਏ? ।੧।
I cannot serve You, O God; I am ignorant - how can I cross over? ||1||
 
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ ।
O my mind, chant the Name of the Lord, the Lord, the Lord of man.
 
ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ, ਉਹ ਗੁਰੂ ਨੂੰ ਮਿਲ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ।੧।ਰਹਾਉ।
God has showered His Mercy upon His humble servant; meeting with the True Guru, he is carried across. ||1||Pause||
 
ਹੇ ਪ੍ਰਭੂ! ਹੇ ਠਾਕੁਰ! ਹੇ ਸਾਡੇ ਪਿਤਾ! ਹੇ ਸਾਡੇ ਮਾਲਕ! ਹੇ ਹਰੀ! ਸਾਨੂੰ (ਅਜੇਹੀ) ਸਮਝ ਬਖ਼ਸ਼ ਕਿ ਅਸੀ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹੀਏ ।
O my Father, my Lord and Master, Lord God, please bless me with such understanding, that I may sing Your Praises.
 
ਹੇ ਪ੍ਰਭੂ! ਜਿਵੇਂ ਕਾਠ ਨਾਲ ਲੱਗ ਕੇ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਜੇਹੜੇ ਬੰਦੇ ਤੇਰੇ ਚਰਨਾਂ ਵਿਚ ਜੁੜਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ।੨।
Those who are attached to You are saved, like iron which is carried across with wood. ||2||
 
ਹੇ ਭਾਈ! ਜਿਨ੍ਹਾਂ ਬੰਦਿਆਂ ਨੇ ਕਦੇ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਕੀਤੀ, ਪਰਮਾਤਮਾ ਨਾਲੋਂ ਟੱੁਟੇ ਹੋਏ ਉਹਨਾਂ ਬੰਦਿਆਂ ਦੀ ਅਕਲ ਹੋਛੀ ਤੇ ਮਲੀਨ ਹੁੰਦੀ ਹੈ ।
The faithless cynics have little or no understanding; they do not serve the Lord, Har, Har.
 
ਉਹ ਮਨੁੱਖ ਬਦ-ਕਿਸਮਤ ਰਹਿ ਜਾਂਦੇ ਹਨ ਕਿਉਂਕਿ ਉਹ (ਪਵਿਤ੍ਰਤਾ ਦੇ ਸੋਮੇ ਪ੍ਰਭੂ ਤੋਂ ਵਿਛੁੜ ਕੇ) ਮੰਦ-ਕਰਮੀ ਹੋ ਜਾਂਦੇ ਹਨ । ਫਿਰ ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।੩।
Those beings are unfortunate and vicious; they die, and are consigned to reincarnation, over and over again. ||3||
 
ਹੇ ਮਾਲਕ-ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜਨਾ ਚਾਹੁੰਦਾ ਹੈਂ, ਉਹ ਸੰਤੋਖ ਦੇ ਸਰੋਵਰ ਗੁਰੂ ਵਿਚ ਇਸ਼ਨਾਨ ਕਰਦੇ ਰਹਿੰਦੇ ਹਨ (ਉਹ ਗੁਰੂ ਵਿਚ ਲੀਨ ਹੋ ਕੇ ਆਪਣਾ ਜੀਵਨ ਪਵਿਤ੍ਰ ਬਣਾ ਲੈਂਦੇ ਹਨ) ।
Those whom You unite with Yourself, O Lord and Master, bathe in the Guru's cleansing pool of contentment.
 
ਹੇ ਦਾਸ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦਾ ਭਜਨ ਕਰਦੇ ਹਨ, (ਉਹਨਾਂ ਦੇ ਅੰਦਰੋਂ) ਖੋਟੀ ਮਤਿ ਦੀ ਮੈਲ ਦੂਰ ਹੋ ਜਾਂਦੀ ਹੈ, ਉਹ (ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਂਦੇ ਹਨ ।੪।
Vibrating upon the Lord, the filth of their evil-mindedness is washed away; servant Nanak is carried across. ||4||3||
 
Bilaaval, Fourth Mehl:
 
ਹੇ ਸੰਤ ਜਨੋ! ਹੇ ਭਰਾਵੋ! (ਸਾਧ-ਸੰਗਤਿ ਵਿਚ) ਇਕੱਠੇ ਰਲ ਬੈਠੋ, ਅਤੇ ਮਿਲ ਕੇ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ ।
Come, O Saints, and join together, O my Siblings of Destiny; let us tell the Stories of the Lord, Har, Har.
 
ਇਸ ਕਲਹ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਮਾਨੋ) ਜਹਾਜ਼ ਹੈ, (ਗੁਰੂ ਇਸ ਜਹਾਜ਼ ਦਾ) ਮਲਾਹ (ਹੈ, ਤੁਸੀ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘੋ ।੧।
The Naam, the Name of the Lord, is the boat in this Dark Age of Kali Yuga; the Word of the Guru's Shabad is the boatman to ferry us across. ||1||
 
ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਗੁਣ ਯਾਦ ਕਰਦਾ ਰਹੁ ।
O my mind, chant the Glorious Praises of the Lord.
 
ਜਿਸ ਮਨੁੱਖ ਦੇ ਮੱਥੇ ਉੱਤੇ ਲਿਖੇ ਚੰਗੇ ਭਾਗ ਜਾਗਦੇ ਹਨ ਉਹ ਪ੍ਰਭੂ ਦੇ ਗੁਣ ਗਾਂਦਾ ਹੈ । (ਹੇ ਮਨ! ਤੂੰ ਭੀ) ਸਾਧ ਸੰਗਤਿ ਵਿਚ ਮਿਲ ਕੇ ਪਾਰ ਲੰਘ ।੧।ਰਹਾਉ।
According to the pre-ordained destiny inscribed upon your forehead, sing the Praises of the Lord; join the Holy Congregation, and cross over the world-ocean. ||1||Pause||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by