ਹੇ ਸੰਤ ਜਨੋ! ਜਿਨ੍ਹਾਂ ਮਨੱੁਖਾਂ ਨੇ ਪੂਰੇ ਗੁਰੂ ਦਾ ਧਿਆਨ ਧਰਿਆ,
I worship and adore the Perfect Guru.
ਉਹਨਾਂ ਆਪਣੇ ਸਾਰੇ ਕੰਮ ਸਵਾਰ ਲਏ
All my affairs have been resolved.
ਉਹਨਾਂ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਗਈਆਂ,
All desires have been fulfilled.
ਉਹਨਾਂ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਵਾਜੇ ਇਕ-ਰਸ ਵੱਜਦੇ ਰਹਿੰਦੇ ਹਨ
The unstruck melody of the sound current resounds. ||1||
ਹੇ ਸੰਤ ਜਨੋ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਆ ਟਿਕਦੇ ਹਨ
O Saints, meditating on the Lord, we obtain peace.
ਉਹ ਆਤਮਕ ਅਡੋਲਤਾ ਵਿਚ ਲੀਨ ਰਹਿ ਕੇ ਆਤਮਕ ਆਨੰਦ ਹਾਸਲ ਕਰਦੇ ਹਨ । ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦੇ ਹਨ,
In the home of the Saints, celestial peace is pervading; all pain and suffering is dispelled. ||1||Pause||
(ਪਰ) ਹੇ ਨਾਨਕ! ਪੂਰੇ ਗੁਰੂ ਦੀ ਬਾਣੀ (ਕਿਸੇ ਵਿਰਲੇ) ਦਾਸ ਨੇ ਹੀ (ਆਤਮਕ ਅਡੋਲਤਾ ਵਿਚ ਟਿਕ ਕੇ) ਉਚਾਰੀ ਹੈ
The Word of the Perfect Guru's Bani
ਇਹ ਬਾਣੀ ਪਰਮਾਤਮਾ ਦੇ ਮਨ ਵਿਚ (ਭੀ) ਪਿਆਰੀ ਲੱਗਦੀ ਹੈ
is pleasing to the Mind of the Supreme Lord God.
ਇਹ ਬਾਣੀ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ।੨।੧੮।੮੨।
Slave Nanak speaks
ਕਿਉਂਕਿ) ਇਹ (ਪੜ੍ਹਨ ਵਾਲੇ ਦਾ ਜੀਵਨ) ਪਵਿਤ੍ਰ ਕਰਨ ਵਾਲੀ ਹੈ,
the Unspoken, immaculate sermon of the Lord. ||2||18||82||
Sorat'h, Fifth Mehl:
ਹੇ ਭਾਈ! ਜਿਵੇਂ (ਜੇ ਕਿਸੇ ਭੁੱਖੇ ਮਨੁੱਖ ਨੂੰ ਕੁਝ ਖਾਣ ਨੂੰ ਮਿਲ ਜਾਏ, ਤਾਂ ਉਹ) ਭੁੱਖਾ ਮਨੁੱਖ ਖਾਂਦਿਆਂ ਸ਼ਰਮ ਮਹਿਸੂਸ ਨਹੀਂ ਕਰਦਾ
The hungry man is not ashamed to eat.
ਇਸੇ ਤਰ੍ਹਾਂ ਪਰਮਾਤਮਾ ਦਾ ਸੇਵਕ (ਆਪਣੀ ਆਤਮਕ ਭੁੱਖ ਮਿਟਾਣ ਲਈ ਬੜੇ ਚਾਅ ਨਾਲ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ
Just so, the humble servant of the Lord sings the Glorious Praises of the Lord. ||1||
(ਇਸ) ਆਪਣੇ (ਅਸਲ) ਕੰਮ ਦੀ ਖ਼ਾਤਰ ਕਦੇ ਭੀ ਆਲਸ ਨਹੀਂ ਕਰਨਾ ਚਾਹੀਦਾ
Why are you so lazy in your own affairs?
ਹੇ ਭਾਈ! ਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼-ਰੂ ਹੋਈਦਾ ਹੈ, ਤੇ, ਸਦਾ ਹੀ ਆਤਮਕ ਆਨੰਦ ਮਾਣੀਦਾ ਹੈ (ਉਹ ਸਿਮਰਨ ਹੀ ਸਾਡਾ ਅਸਲ ਕੰਮ ਹੈ)
Remembering Him in meditation, your face shall be radiant in the Court of the Lord; you shall find peace, forever and ever. ||1||Pause||
ਹੇ ਭਾਈ! ਜਿਵੇਂ ਕੋਈ ਵਿਸ਼ਈ ਮਨੁੱਖ ਕਾਮ-ਵਾਸ਼ਨਾ ਵਿਚ ਹੀ ਮਗਨ ਰਹਿੰਦਾ ਹੈ
Just as the lustful man is enticed by lust,
ਤਿਵੇਂ ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਚੰਗੀ ਲੱਗਦੀ ਹੈ ।੨।
so is the Lord's slave pleased with the Lord's Praise. ||2||
ਹੇ ਭਾਈ! ਜਿਵੇਂ ਮਾਂ ਆਪਣੇ ਬੱਚੇ (ਦੇ ਮੋਹ) ਨਾਲ ਚੰਬੜੀ ਰਹਿੰਦੀ ਹੈ
Just as the mother holds her baby close,
ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਨਾਮ (-ਸਿਮਰਨ ਦੀ) ਕਮਾਈ ਕਰਦਾ ਹੈ ।੩।
so does the spiritual person cherish the Naam, the Name of the Lord. ||3||
ਜੇਹੜਾ (ਇਹ ਦਾਤਿ) ਪੂਰੇ ਗੁਰੂ ਤੋਂ ਹਾਸਲ ਕਰਦਾ ਹੈ
This is obtained from the Perfect Guru.
ਪਰ, ਹੇ ਦਾਸ ਨਾਨਕ! (ਉਹੀ ਮਨੁੱਖ ਪਰਮਾਤਮਾ ਦਾ) ਨਾਮ ਸਿਮਰਦਾ ਹੈ
Servant Nanak meditates on the Naam, the Name of the Lord. ||4||19||83||
Sorat'h, Fifth Mehl:
ਉਹੀ ਪੂਰੀ ਆਤਮਕ ਅਰੋਗਤਾ ਨਾਲ ਆਪਣੇ ਹਿਰਦੇ-ਘਰ ਵਿਚ (ਸਦਾ ਲਈ) ਟਿਕ ਗਿਆ ।
Safe and sound, I have returned home.
ਉਸ ਦੀ ਨਿੰਦਾ ਕਰਨ ਵਾਲੇ ਦੇ ਮੂੰਹ ਉੱਤੇ ਸੁਆਹ ਹੀ ਪਈ
The slanderer's face is blackened with ashes.
ਹੇ ਸੰਤ ਜਨੋ! ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਆਦਰ-ਮਾਣ ਬਖ਼ਸ਼ਿਆ
The Perfect Guru has dressed in robes of honor.
ਉਸ ਦੇ ਸਾਰੇ ਹੀ ਦੁੱਖ ਦੂਰ ਹੋ ਗਏ
All my pains and sufferings are over. ||1||
ਹੇ ਸੰਤ ਜਨੋ! (ਵੇਖੋ) ਵੱਡੀ ਸ਼ਾਨ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ,
O Saints, this is the glorious greatness of the True Lord.
ਜਿਸ ਨੇ (ਆਪਣੇ ਦਾਸ ਦੀ ਸਦਾ ਹੀ) ਹੈਰਾਨ ਕਰ ਦੇਣ ਵਾਲੀ ਸੋਭਾ ਬਣਾ ਦਿੱਤੀ ਹੈ ।੧।ਰਹਾਉ।
He has created such wonder and glory! ||1||Pause||
ਹੇ ਨਾਨਕ! (ਪ੍ਰਭੂ ਦੇ ਜਿਸ ਸੇਵਕ ਨੂੰ ਗੁਰੂ ਨੇ ਇੱਜ਼ਤ ਬਖ਼ਸ਼ੀ, ਉਹ ਸੇਵਕ ਸਦਾ) ਪਰਮਾਤਮਾ ਦੀ ਰਜ਼ਾ ਵਿਚ ਹੀ ਬਚਨ ਬੋਲਦਾ ਹੈ,
I speak according to the Will of my Lord and Master.
ਉਹ ਸੇਵਕ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ) ਬਾਣੀ ਸਦਾ ਉਚਾਰਦਾ ਹੈ, ਪਰਮਾਤਮਾ ਦਾ ਨਾਮ ਉਚਾਰਦਾ ਹੈ ।
God's slave chants the Word of His Bani.
ਉਹ ਸਦਾ (ਆਪਣੇ ਸੇਵਕ ਨੂੰ) ਸੁਖ ਦੇਣ ਵਾਲਾ ਹੈ
O Nanak, God is the Giver of peace.
ਹੇ ਭਾਈ! ਜਿਸ ਪਰਮਾਤਮਾ ਨੇ (ਗੁਰੂ ਦੀ ਸ਼ਰਨ ਪੈ ਕੇ ਨਾਮ-ਸਿਮਰਨ ਦੀ ਇਹ) ਕਦੇ ਉਕਾਈ ਨਾਹ ਖਾਣ ਵਾਲੀ ਵਿਓਂਤ ਬਣਾ ਦਿੱਤੀ ਹੈ
He has created the perfect creation. ||2||20||84||
Sorat'h, Fifth Mehl:
ਹੇ ਸੰਤ ਜਨੋ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ
Within my heart, I meditate on God.
ਉਹ ਮਨੁੱਖ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਵਿਕਾਰਾਂ ਤੋਂ ਪੂਰੀ ਤਰ੍ਹਾਂ ਬਚਾ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ ।
I have returned home safe and sound.
ਦੁਨੀਆ ਦੀ ਕਿਰਤ-ਕਾਰ ਕਰਦਿਆਂ ਭੀ (ਉਸ ਦੇ ਮਨ ਵਿਚ ਮਾਇਆ ਵਲੋਂ) ਸੰਤੋਖ ਬਣਿਆ ਰਹਿੰਦਾ ਹੈ ।
The world has become contented.
ਪੂਰੇ ਗੁਰੂ ਨੇ ਉਸ ਦੀ ਬਾਂਹ ਫੜ ਕੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੁੰਦਾ ਹੈ
The Perfect Guru has saved me. ||1||
ਸੰਤ ਜਨੋ! ਮੇਰਾ ਪ੍ਰਭੂ (ਆਪਣੇ ਸੇਵਕਾਂ ਉਤੇ) ਸਦਾ ਹੀ ਦਇਆਵਾਨ ਰਹਿੰਦਾ ਹ
O Saints, my God is forever merciful.
। ਪ੍ਰਭੂ ਆਪਣੇ ਭਗਤਾਂ ਦੇ ਕਰਮਾਂ ਦਾ ਲੇਖਾ ਨਹੀਂ ਵਿਚਾਰਦਾ, (ਕਿਉਂਕਿ) ਸ੍ਰਿਸ਼ਟੀ ਦਾ ਪਾਲਕ-ਪ੍ਰਭੂ ਬੱਚਿਆਂ ਵਾਂਗ (ਸੇਵਕਾਂ ਨੂੰ ਵਿਕਾਰਾਂ ਤੋਂ) ਬਚਾਈ ਰੱਖਦਾ ਹੈ (ਇਸ ਕਰਕੇ ਉਹਨਾਂ ਦਾ ਵਿਕਾਰਾਂ ਦਾ ਲੇਖਾ ਕੋਈ ਰਹਿ ਹੀ ਨਹੀਂ ਜਾਂਦਾ ।੧।ਰਹਾਉ।
The Lord of the world does not call His devotee to account; He protects His children. ||1||Pause||
ਹੇ ਸੰਤ ਜਨੋ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ
I have enshrined the Lord's Name within my heart.
(ਯਕੀਨ ਜਾਣੋ) ਉਸ ਨੇ ਆਪਣੇ ਸਾਰੇ ਆਤਮਕ ਗੁਣ ਸੋਹਣੇ ਬਣਾ ਲਏ ਹਨ
He has resolved all my affairs.
ਹੇ ਨਾਨਕ! ਪੂਰੇ ਗੁਰੂ ਨੇ (ਜਿਸ ਮਨੁੱਖ ਨੂੰ) ਪ੍ਰਸੰਨ ਹੋ ਕੇ ਨਾਮ ਦੀ ਦਾਤਿ ਬਖ਼ਸ਼ੀ
The Perfect Guru was pleased, and blessed me,
ਉਸ ਨੂੰ ਮੁੜ ਕਦੇ ਕੋਈ ਦੁੱਖ ਪੋਹ ਨਾਹ ਸਕਿਆ ।੨।੨੧।੮੫।
and now, Nanak shall never again suffer pain. ||2||21||85||
Sorat'h, Fifth Mehl:
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ
The Lord abides in my mind and body.
ਹਰੇਕ ਜੀਵ ਉਸ ਦੀ ਸੋਭਾ ਕਰਦਾ ਹੈ ।
Everyone congratulates me on my victory.
ਪਰ ਇਹ) ਪੂਰੇ ਗੁਰੂ ਦੀ ਹੀ ਬਖ਼ਸ਼ਸ਼ ਹੈ
This is the glorious greatness of the Perfect Guru.
ਗੁਰੂ ਦੀ ਬਖ਼ਸ਼ਸ਼ ਦਾ ਮੁੱਲ ਨਹੀਂ ਪੈ ਸਕਦਾ ।੧।
His value cannot be described. ||1||
ਹੇ ਮੇਰੇ ਪਿਆਰੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ
I am a sacrifice to Your Name.
ਤੂੰ ਜਿਸ ਮਨੁੱਖ ਉੱਤੇ ਬਖ਼ਸ਼ਸ਼ ਕਰਦਾ ਹੈਂ, ਉਹ ਸਦਾ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹੈ ।੧।ਰਹਾਉ।
He alone, whom You have forgiven, O my Beloved, sings Your Praises. ||1||Pause||
ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ
You are my Great Lord and Master.
ਤੇਰੇ ਸੰਤਾਂ ਨੂੰ (ਭੀ) ਤੇਰਾ ਹੀ ਸਹਾਰਾ ਰਹਿੰਦਾ ਹੈ
You are the support of the Saints.
ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ
Nanak has entered God's Sanctuary.
(ਉਸ ਦਾ ਦੁੱਖ ਕਰਨ ਵਾਲੇ) ਦੋਖੀ ਦੇ ਮੂੰਹ ਉਤੇ ਸੁਆਹ ਹੀ ਪੈਂਦੀ ਹੈ (ਪ੍ਰਭੂ ਦੀ ਸ਼ਰਨ ਪਏ ਮਨੁੱਖ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ)
The faces of the slanderers are blackened with ashes. ||2||22||86||
Sorat'h, Fifth Mehl:
ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਅਗਾਂਹ ਆਉਣ ਵਾਲੇ ਜੀਵਨ ਵਿਚ ਪ੍ਰਭੂ ਨੇ ਸੁਖ ਬਣਾ ਦਿੱਤਾ,
Peace in this world, O my friends,
ਜਿਸ ਦੇ ਬੀਤ ਚੁਕੇ ਜੀਵਨ ਵਿਚ ਭੀ ਪ੍ਰਭੂ ਨੇ ਆਨੰਦ ਬਣਾਈ ਰੱਖਿਆ,
and bliss in the world hereafter - God has given me this.
ਜਿਸ ਮਨੁੱਖ ਵਾਸਤੇ ਪਰਮੇਸਰ ਨੇ ਇਹੋ ਜਿਹੀ ਵਿਓਂਤ ਬਣਾ ਰੱਖੀ,
The Transcendent Lord has arranged these arrangements;
ਉਹ ਮਨੁੱਖ (ਲੋਕ ਪਰਲੋਕ ਵਿਚ) ਕਿਤੇ ਭੀ ਡੋਲਦਾ ਨਹੀਂ
I shall never waver again. ||1||
ਹੇ ਭਾਈ! ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ (ਦੇ ਨਾਮ) ਨਾਲ ਪਤੀਜ ਜਾਂਦਾ ਹੈ
My mind is pleased with the True Lord Master.
ਉਹ ਮਨੁੱਖ ਉਸ ਮਾਲਕ-ਪ੍ਰਭੂ ਨੂੰ ਸਭ ਵਿਚ ਇਕ-ਰਸ ਵੱਸਦਾ ਪਛਾਣ ਲੈਂਦਾ ਹੈ ।੧।ਰਹਾਉ।
I know the Lord to be pervading all. ||1||Pause||