Shalok:
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ, ਉਹਨਾਂ ਦੀ ਅਕਲ (ਜੀਵਨ-ਰਾਹ ਦੀ) ਪੂਰੀ (ਸਮਝ ਵਾਲੀ) ਹੋ ਜਾਂਦੀ ਹੈ, ਉਹ (ਹੋਰਨਾਂ ਨੂੰ ਭੀ ਸਿੱਖਿਆ ਦੇਣ ਵਿਚ) ਮੰਨੇ-ਪਰਮੰਨੇ ਹੋ ਜਾਂਦੇ ਹਨ ।
Perfect is the intellect, and most distinguished is the reputation, of those whose minds are filled with the Mantra of the Perfect Guru.
ਹੇ ਨਾਨਕ! ਜਿਨ੍ਹਾਂ ਨੇ ਪਿਆਰੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ਲਈ ਹੈ, ਉਹ ਭਾਗਾਂ ਵਾਲੇ ਹਨ ।੧।
Those who come to know their God, O Nanak, are very fortunate. ||1||
Pauree:
ਜਿਸ ਮਨੁੱਖ ਨੇ ਰੱਬ ਦਾ (ਇਹ) ਭੇਤ ਪਾ ਲਿਆ (ਕਿ ਉਹ ਸਦਾ ਅੰਗ-ਸੰਗ ਹੈ) ਉਹ ਸਾਧ ਸੰਗਤਿ ਵਿਚ ਮਿਲ ਕੇ (ਇਸ ਲੱਭੇ ਭੇਤ ਬਾਰੇ) ਪੂਰਾ ਯਕੀਨ ਬਣਾ ਲੈਂਦਾ ਹੈ ।
MAMMA: Those who understand God's mystery are satisfied, joining the Saadh Sangat, the Company of the Holy.
ਉਸ ਦੇ ਹਿਰਦੇ ਵਿਚ ਦੁੱਖ ਤੇ ਸੁਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ
They look upon pleasure and pain as the same.
(ਕਿਉਂਕਿ ਇਹ ਉਸ ਨੂੰ ਅੰਗ-ਸੰਗ ਵੱਸਦੇ ਪ੍ਰਭੂ ਵਲੋਂ ਆਏ ਦਿੱਸਦੇ ਹਨ, ਇਸ ਵਾਸਤੇ) ਉਹ ਦੁੱਖਾਂ ਤੋਂ ਆਈ ਘਬਰਾਹਟ ਤੇ ਸੁਖਾਂ ਤੋਂ ਆਈ ਬਹੁਤ ਖ਼ੁਸ਼ੀ ਵਿਚ ਫਸਣੋਂ ਬਚ ਜਾਂਦਾ ਹੈ ।
They are exempt from incarnation into heaven or hell.
ਅੰਗ-ਸੰਗ ਭੀ ਦਿੱਸਦਾ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਭੀ ।
They live in the world, and yet they are detached from it.
ਉਸ ਨੂੰ ਵਿਆਪਕ ਪ੍ਰਭੂ ਹਰੇਕ ਹਿਰਦੇ ਵਿਚ ਵੱਸਦਾ ਦਿੱਸਦਾ ਹੈ,
The Sublime Lord, the Primal Being, is totally pervading each and every heart.
(ਵਿਆਪਕਤਾ ਵਾਲੇ ਯਕੀਨ ਤੋਂ ਪੈਦਾ ਹੋਏ) ਆਤਮਕ ਰਸ ਤੋਂ ਉਸ ਨੂੰ ਐਸਾ ਸੁਖ ਮਿਲਦਾ ਹੈ ਕਿ
In His Love, they find peace.
ਹੇ ਨਾਨਕ! ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ।੪੨।
O Nanak, Maya does not cling to them at all. ||42||
Shalok:
ਹੇ ਮਿੱਤਰੋ! ਹੇ ਸੱਜਣੋ! ਸੁਣੋ । ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ ।
Listen, my dear friends and companions: without the Lord, there is no salvation.
ਹੇ ਨਾਨਕ! ਜੇਹੜੇ ਬੰਦੇ ਗੁਰੂ ਦੀ ਚਰਨੀਂ ਪੈਂਦੇ ਹਨ, ਉਹਨਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟੇ ਜਾਂਦੇ ਹਨ ।੧।
O Nanak, one who falls at the Feet of the Guru, has his bonds cut away. ||1||
Pauree:
ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਪਾਣ ਲਈ) ਕਈ ਤਰ੍ਹਾਂ ਦੇ ਜਤਨ ਕਰਦਾ ਹੈ,
YAYYA: People try all sorts of things,
ਪਰ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਬਿਲਕੁਲ ਕਾਮਯਾਬੀ ਨਹੀਂ ਹੋ ਸਕਦੀ ।
but without the One Name, how far can they succeed?
ਜੇਹੜੇ ਜਤਨਾਂ ਨਾਲ (ਇਹਨਾਂ ਬੰਧਨਾਂ ਤੋਂ) ਖ਼ਲਾਸੀ ਹੋ ਸਕਦੀ ਹੈ,
Those efforts, by which emancipation may be attained
ਉਹ ਜਤਨ ਇਹੀ ਹਨ ਕਿ ਸਾਧ ਸੰਗਤਿ ਕਰੋ ।
- those efforts are made in the Saadh Sangat, the Company of the Holy.
ਹਰ ਕੋਈ (ਮਾਇਆ ਦੇ ਬੰਧਨਾਂ ਤੋਂ) ਬਚਣ ਦੇ ਉਪਰਾਲੇ (ਆਪਣੇ ਮਨ ਵਿਚ) ਧਾਰਦਾ ਹੈ,
Everyone has this idea of salvation,
ਪਰ ਉਸ ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਖ਼ਲਾਸੀ ਹੋ ਨਹੀਂ ਸਕਦੀ ।
but without meditation, there can be no salvation.
ਤੂੰ ਆਪ ਹੀ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈਂ, ਤੂੰ ਹੀ ਤਾਰਨ ਲਈ ਸਮਰੱਥ ਹੈਂ ।
The All-powerful Lord is the boat to carry us across.
(ਹੇ ਭਾਈ! ਪ੍ਰਭੂ-ਦਰ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਜੀਵਾਂ ਦੇ ਨਾਥ! ਸਾਨੂੰ ਗੁਣ-ਹੀਨਾਂ ਨੂੰ ਬਚਾ ਲੈ,
O Lord, please save these worthless beings!
ਜਿਨ੍ਹਾਂ ਬੰਦਿਆਂ ਦੇ ਮਨ ਵਿਚ ਬਚਨਾਂ ਵਿਚ ਤੇ ਕਰਮਾਂ ਵਿਚ ਪ੍ਰਭੂ ਆਪ (ਮਾਇਆ ਦੇ ਮੋਹ ਤੋਂ ਬਚਣ ਵਾਲੀ) ਸੂਝ ਪੈਦਾ ਕਰਦਾ ਹੈ,
Those whom the Lord Himself instructs in thought, word and deed
ਹੇ ਨਾਨਕ! ਉਹਨਾਂ ਦੀ ਮਤਿ ਉੱਜਲ ਹੋ ਜਾਂਦੀ ਹੈ (ਤੇ ਉਹ ਬੰਧਨਾਂ ਤੋਂ ਬਚ ਨਿਕਲਦੇ ਹਨ) ।੪੩।
- O Nanak, their intellect is enlightened. ||43||
Shalok:
(ਹੇ ਭਾਈ!) ਕਿਸੇ ਹੋਰ ਨਾਲ ਗੁੱਸਾ ਨਾਹ ਕਰੋ, (ਇਸ ਦੇ ਥਾਂ) ਆਪਣੇ ਆਪ ਨੂੰ ਵਿਚਾਰੋ (ਸੋਧੇ, ਕਿ ਕਿਸੇ ਨਾਲ ਝਗੜਨ ਵਿਚ ਆਪਣਾ ਕੀਹ ਕੀਹ ਦੋਸ ਹੈ) ।
Do not be angry with anyone else; look within your own self instead.
ਹੇ ਨਾਨਕ! ਜੇ ਤੂੰ ਜਗਤ ਵਿਚ ਧੀਰੇ ਸੁਭਾਵ ਵਾਲਾ ਬਣ ਕੇ ਰਹੇਂ, ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਇਂਗਾ (ਜਿਸ ਵਿਚ ਕੋ੍ਰਧ ਦੀਆਂ ਬੇਅੰਤ ਲਹਿਰਾਂ ਪੈ ਰਹੀਆਂ ਹਨ) ।੧।
Be humble in this world, O Nanak, and by His Grace you shall be carried across. ||1||
Pauree:
ਸਾਰੀ ਲੋਕਾਈ ਜਿਸ ਗੁਰੂ ਦੀ ਚਰਨ-ਧੂੜ ਹੁੰਦੀ ਹੈ,
RARRA: Be the dust under the feet of all.
ਤੂੰ ਭੀ ਉਸ ਦੇ ਅੱਗੇ ਆਪਣੇ ਮਨ ਦਾ ਅਹੰਕਾਰ ਦੂਰ ਕਰ, ਤੇਰੇ ਅੰਦਰੋਂ ਕੋ੍ਰਧ ਦੇ ਸੰਸਕਾਰਾਂ ਦਾ ਲੇਖਾ ਮੁੱਕ ਜਾਏ ।
Give up your egotistical pride, and the balance of your account shall be written off.
ਹੇ ਭਾਈ! ਇਸ ਜਗਤ-ਰਣ-ਭੂਮੀ ਵਿਚ ਤੇ ਪ੍ਰਭੂ ਦੀ ਹਜ਼ੂਰੀ ਵਿਚ ਤਦੋਂ ਹੀ ਕਾਮਯਾਬ ਹੋਵੇਂਗਾ,
Then, you shall win the battle in the Court of the Lord, O Siblings of Destiny.
ਜਦੋਂ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜੇਂਗਾ ।
As Gurmukh, lovingly attune yourself to the Lord's Name.
ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਬੇਅੰਤ ਵਿਕਾਰ ਸਹਜੇ ਸਹਜੇ ਦੂਰ ਹੋ ਜਾਂਦੇ ਹਨ ।
Your evil ways shall be slowly and steadily blotted out, by the Shabad, the Incomparable Word of the Perfect Guru.
ਉਹ ਪ੍ਰਭੂ ਦੇ ਨਾਮ ਦੇ ਪਿਆਰ ਵਿਚ ਰੱਤੇ ਰਹਿੰਦੇ ਹਨ, ਉਹ ਹਰੀ-ਨਾਮ ਦੇ ਸੁਆਦ ਵਿਚ ਮਸਤ ਰਹਿੰਦੇ ਹਨ (ਤੇ ਉਹ ਦੂਜਿਆਂ ਨਾਲ ਰੋਸ ਕਰਨ ਦੀ ਥਾਂ ਆਪਣੇ ਆਪ ਦੀ ਸੋਧ ਕਰਦੇ ਹਨ)
You shall be imbued with the Lord's Love, and intoxicated with the Nectar of the Naam.
ਹੇ ਨਾਨਕ! ਜਿਨ੍ਹਾਂ ਬੰਦਿਆਂ ਨੂੰ ਗੁਰੂ ਨੇ ਹਰੀ-ਨਾਮ ਦੀ ਦਾਤਿ ਦਿੱਤੀ ਹੈ ।੪੪।
O Nanak, the Lord, the Guru, has given this gift. ||44||
Shalok:
(ਸਾਧਾਰਨ ਤੌਰ ਤੇ ਸਾਡੇ) ਇਸ ਸਰੀਰ ਵਿਚ ਲਾਲਚ ਝੂਠ ਵਿਕਾਰਾਂ ਤੇ ਰੋਗਾਂ ਦਾ ਹੀ ਜ਼ੋਰ ਰਹਿੰਦਾ ਹੈ;
The afflictions of greed, falsehood and corruption abide in this body.
(ਪਰ) ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ-ਰਸ ਪੀ ਲਿਆ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ ।੧।
Drinking in the Ambrosial Nectar of the Lord's Name, Har, Har, O Nanak, the Gurmukh abides in peace. ||1||
Pauree:
ਮੈਨੂੰ ਯਕੀਨ ਹੈ ਕਿ ਜਿਸ ਕਿਸੇ ਨੂੰ (ਪ੍ਰਭੂ ਦੇ ਨਾਮ ਦੀ) ਦਵਾਈ ਦਿੱਤੀ ਜਾਏ,
LALLA: One who takes the medicine of the Naam, the Name of the Lord,
ਇਕ ਖਿਨ ਵਿਚ ਹੀ ਉਸ ਦੇ (ਆਤਮਕ) ਦੁੱਖ-ਦਰਦ ਮਿਟ ਜਾਂਦੇ ਹਨ ।
is cured of his pain and sorrow in an instant.
ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਰੋਗ-ਨਾਸਕ ਪ੍ਰਭੂ-ਨਾਮ ਪਿਆਰਾ ਲੱਗਣ ਲੱਗ ਪਏ,
One whose heart is filled with the medicine of the Naam,
ਸੁਪਨੇ ਵਿਚ ਭੀ ਕੋਈ (ਆਤਮਕ) ਰੋਗ (ਵਿਕਾਰ) ਉਸ ਦੇ ਨੇੜੇ ਨਹੀਂ ਢੁਕਦਾ ।
is not infested with disease, even in his dreams.
ਹੇ ਭਾਈ! ਹਰੀ-ਨਾਮ ਦਵਾਈ ਹਰੇਕ ਹਿਰਦੇ ਵਿਚ ਮੌਜੂਦ ਹੈ,
The medicine of the Lord's Name is in all hearts, O Siblings of Destiny.
ਪਰ ਪੂਰੇ ਗੁਰੂ ਤੋਂ ਬਿਨਾ (ਵਰਤਣ ਦਾ) ਢੰਗ ਕਾਮਯਾਬ ਨਹੀਂ ਹੁੰਦਾ ।
Without the Perfect Guru, no one knows how to prepare it.
ਪੂਰੇ ਗੁਰੂ ਨੇ (ਇਸ ਦਵਾਈ ਦੇ ਵਰਤਣ ਦਾ) ਪਰਹੇਜ਼ ਨੀਅਤ ਕਰ ਦਿੱਤਾ ਹੈ ।
When the Perfect Guru gives the instructions to prepare it,
ਹੇ ਨਾਨਕ! (ਜੋ ਮਨੁੱਖ ਉਸ ਪਰਹੇਜ਼ ਅਨੁਸਾਰ ਦਵਾਈ ਵਰਤਦਾ ਹੈ) ਉਸ ਨੂੰ ਮੁੜ (ਕੋਈ ਵਿਕਾਰ) ਦੁੱਖ ਪੋਹ ਨਹੀਂ ਸਕਦਾ ।੪੫।
then, O Nanak, one does not suffer illness again. ||45||
Shalok:
ਹੇ ਨਾਨਕ! ਪਰਮਾਤਮਾ ਸਭ ਥਾਈਂ ਮੌਜੂਦ ਹੈ, ਕਿਸੇ ਭੀ ਥਾਂ ਵਿਚ ਉਸ ਦੀ ਅਣਹੋਂਦ ਨਹੀਂ ਹੈ ।
The All-pervading Lord is in all places. There is no place where He does not exist.
ਸਭ ਜੀਵਾਂ ਦੇ ਅੰਦਰ ਤੇ ਚੁਫੇਰੇ ਪ੍ਰਭੂ ਅੰਗ-ਸੰਗ ਹੈ, (ਉਸ ਤੋਂ) ਕੋਈ ਲੁਕਾਉ ਨਹੀਂ ਹੋ ਸਕਦਾ ।੧।
Inside and outside, He is with you. O Nanak, what can be hidden from Him? ||1||
Pauree:
(ਇਸ ਵਾਸਤੇ) ਕਿਸੇ ਨਾਲ ਭੀ (ਕੋਈ) ਵੈਰ ਨਹੀਂ ਕਰਨਾ ਚਾਹੀਦਾ ।
WAWWA: Do not harbor hatred against anyone.
ਹਰੇਕ ਸਰੀਰ ਵਿਚ ਪਰਮਾਤਮਾ ਸਮਾਇਆ ਹੋਇਆ ਹੈ
In each and every heart, God is contained.
ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਜ਼ੱਰੇ ਜ਼ੱਰੇ ਵਿਚ) ਵਿਆਪਕ ਹੈ,
The All-pervading Lord is permeating and pervading the oceans and the land.
ਪਰ ਕਿਸੇ ਵਿਰਲੇ ਨੇ ਹੀ ਗੁਰੂ ਦੀ ਕਿਰਪਾ ਨਾਲ (ਉਸ ਪ੍ਰਭੂ ਤਕ) ਪਹੁੰਚ ਹਾਸਲ ਕੀਤੀ ਹੈ ।
How rare are those who, by Guru's Grace, sing of Him.
ਉਹਨਾਂ ਦੇ ਮਨ ਵਿਚੋਂ ਵੈਰ ਵਿਰੋਧ ਮਿਟ ਜਾਂਦੇ ਹਨ
Hatred and alienation depart from those
ਉਸ ਦੀ ਸਿਫ਼ਤਿ-ਸਾਲਾਹ ਸੁਣਦੇ ਹਨ,
who, as Gurmukh, listen to the Kirtan of the Lord's Praises.
ਪਰਮਾਤਮਾ ਜਾਤਿ-ਪਾਤਿ, ਰੂਪ-ਰੇਖ ਤੋਂ ਨਿਆਰਾ ਹੈ (ਉਸ ਦੀ ਕੋਈ ਜਾਤਿ-ਪਾਤਿ ਉਸ ਦਾ ਕੋਈ ਰੂਪ-ਰੇਖ ਦੱਸੇ ਨਹੀਂ ਜਾ ਸਕਦੇ) । (ਪਰ) ਹੇ ਨਾਨਕ! ਜੋ ਜੋ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਹਰੀ ਨੂੰ ਸਿਮਰਦੇ ਹਨ ।੪੬।,
O Nanak, one who becomes Gurmukh chants the Name of the Lord, Har, Har, and rises above all social classes and status symbols. ||46||