ਸਾਰੀ ਸ੍ਰਿਸ਼ਟੀ ਵਿਚ ਛਹਬਰ ਲਾਈ ਰੱਖਦਾ ਹੈ (ਪਰ ਇਸ ਦੀ) ਬੂੰਦ (ਉਸ ਮਨੁੱਖ ਦੇ ਮੂੰਹ ਵਿਚ) ਪੈਂਦੀ ਹੈ (ਜਿਹੜਾ) ਆਤਮਕ ਅਡੋਲਤਾ ਵਿਚ ਹੈ (ਜਿਹੜਾ ਪਰਮਾਤਮਾ ਦੇ) ਪ੍ਰੇਮ ਵਿਚ (ਲੀਨ) ਹੈ ।
The clouds are heavy, hanging low, and the rain is pouring down on all sides; the rain-drop is received, with natural ease.
ਹੇ ਭਾਈ! (ਪ੍ਰਭੂ ਤੋਂ ਹੀ, ਹਰਿ-ਨਾਮ) ਜਲ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ (ਤਾਹੀਏਂ ਹਰਿ-ਨਾਮ) ਜਲ ਤੋਂ ਬਿਨਾ (ਕਿਸੇ ਭੀ ਜੀਵ ਦੀ ਮਾਇਆ ਦੀ) ਤ੍ਰਿਹ ਦੂਰ ਨਹੀਂ ਹੁੰਦੀ ।
From water, everything is produced; without water, thirst is not quenched.
ਹੇ ਨਾਨਕ! ਜਿਸ (ਮਨੁੱਖ) ਨੇ ਹਰਿ-ਨਾਮ ਜਲ ਪੀ ਲਿਆ, ਉਸ ਨੂੰ (ਕਦੇ ਮਾਇਆ ਦੀ) ਭੁੱਖ ਨਹੀਂ ਵਿਆਪਦੀ ।੫੫।
O Nanak, whoever drinks in the Water of the Lord, shall never feel hunger again. ||55||
ਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਆਤਮਕ ਅਡੋਲਤਾ ਵਿਚ (ਟਿਕ ਕੇ), ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ), (ਪ੍ਰਭੂ ਦੇ) ਪਿਆਰ ਵਿਚ (ਟਿਕ ਕੇ), ਤੂੰ (ਹਰੀ ਦਾ ਨਾਮ) ਜਪਿਆ ਕਰ ।
O rainbird, speak the Shabad, the True Word of God, with natural peace and poise.
ਹੇ ਪਪੀਹੇ! (ਹਰਿ-ਨਾਮ-ਬੂੰਦ ਤੋਂ ਪੈਦਾ ਹੋਣ ਵਾਲਾ) ਹਰੇਕ ਆਨੰਦ ਮੌਜੂਦ ਹੈ (ਪਰ ਇਹ ਆਨੰਦ ਉਸ ਜੀਵ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ) ਗੁਰੂ ਨੇ (ਇਹ) ਵਿਖਾ ਦਿੱਤਾ ਹੈ ।
Everything is with you; the True Guru will show you this.
ਹੇ ਭਾਈ! ਜਿਹੜੇ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ, ਉਹਨਾਂ ਨੂੰ ਪ੍ਰੀਤਮ-ਪ੍ਰਭੂ ਮਿਲ ਪੈਂਦਾ ਹੈ, ਉਹਨਾਂ ਦੇ ਅੰਦਰ (ਸਿਫ਼ਤਿ-ਸਾਲਾਹ ਦਾ ਬੱਦਲ) ਝੜੀ ਲਾ ਕੇ ਆ ਵੱਸਦਾ ਹੈ ।
So understand your own self, and meet your Beloved; His Grace shall rain down in torrents.
ਉਹਨਾਂ ਦੇ ਅੰਦਰ ਸਹਜੇ ਸਹਜੇ ਅਡੋਲ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੁੰਦੀ ਰਹਿੰਦੀ ਹੈ (ਉਹਨਾਂ ਦੇ ਅੰਦਰੋਂ) ਮਾਇਆ ਦੀ ਸਾਰੀ ਤ੍ਰਿਸ਼ਨਾ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ ।
Drop by drop, the Ambrosial Nectar rains down softly and gently; thirst and hunger are completely gone.
ਮਾਇਆ ਦੇ ਮੋਹ ਦਾ ਸਾਰਾ ਰੌਲਾ ਉਹਨਾਂ ਦੇ ਅੰਦਰੋਂ ਮੁੱਕ ਜਾਂਦਾ ਹੈ, ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।
Your cries and screams of anguish have ceased; your light shall merge into the Light.
ਹੇ ਨਾਨਕ! ਸਦਾ-ਥਿਰ ਹਰਿ-ਨਾਮ ਵਿਚ ਲੀਨ ਹੋ ਕੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਆਤਮਕ ਆਨੰਦ ਵਿਚ ਟਿਕੀਆਂ ਰਹਿੰਦੀਆਂ ਹਨ ।੫੬।
O Nanak, the happy soul-brides sleep in peace; they are absorbed in the True Name. ||56||
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੇ ਧੁਰ ਦਰਗਾਹ ਤੋਂ (ਆਪਣੇ) ਹੁਕਮ ਅਨੁਸਾਰ (ਹੀ) ਪ੍ਰੇਰ ਕੇ (ਇੰਦਰ ਦੇਵਤੇ ਨੂੰ, ਗੁਰੂ ਨੂੰ ਸਦਾ) ਭੇਜਿਆ ਹੈ ।
The Primal Lord and Master has sent out the True Hukam of His Command.
ਮਿਹਰ ਕਰ ਕੇ ਬੱਦਲ (-ਗੁਰੂ) ਡੰੂਘੀ ਝੜੀ ਲਾ ਕੇ ਵਰਖਾ ਕਰਦਾ ਹੈ ।
Indra mercifully sends forth the rain, which falls in torrents.
ਜਦੋਂ ਪਪੀਹਾ (ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦਾ ਰਸੀਆ) ਨਾਮ-ਬੂੰਦ (ਆਪਣੇ) ਮੂੰਹ ਵਿਚ ਪਾਂਦਾ ਹੈ, ਤਦੋਂ ਉਸ ਦੇ ਤਨ ਵਿਚ ਆਨੰਦ ਪੈਦਾ ਹੁੰਦਾ ਹੈ ।
The body and mind of the rainbird are happy. only when the rain-drop falls into its mouth.
ਧਰਤੀ ਹਰੀਆਵਲੀ ਹੋ ਜਾਂਦੀ ਹੈ, (ਉਸ ਵਿਚ) ਬਹੁਤ ਅੰਨ ਪੈਦਾ ਹੁੰਦਾ ਹੈ ।
The corn grows high, wealth increases, and the earth is embellished with beauty.
ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਜਗਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਨ ਲੱਗ ਪੈਂਦਾ ਹੈ ।
Night and day, people worship the Lord with devotion, and are absorbed in the Word of the Guru's Shabad.
ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ (ਗੁਰੂ ਦੀ ਸਰਨ ਪਈ ਲੁਕਾਈ ਉਤੇ) ਬਖ਼ਸ਼ਸ਼ ਕਰਦਾ ਹੈ, ਮਿਹਰ ਕਰ ਕੇ ਆਪਣਾ ਹੁਕਮ ਵਰਤਾਂਦਾ ਹੈ ।
The True Lord Himself forgives them, and showering them with His Mercy, He leads them to walk in His Will.
ਹੇ ਜੀਵ-ਇਸਤ੍ਰੀ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਲੀਨ ਹੋ ਕੇ ਪਰਮਾਤਮਾ ਦੇ ਗੁਣ ਗਾਇਆ ਕਰ,
O brides, sing the Glorious Praises of the Lord, and be absorbed in the True Word of His Shabad.
ਡਰ-ਅਦਬ ਤੋਂ ਪੈਦਾ ਹੋਈ ਆਤਮਕ ਅਡੋਲਤਾ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ, ਸਦਾ-ਥਿਰ ਹਰੀ ਵਿਚ ਸੁਰਤਿ ਜੋੜ ਕੇ ਟਿਕੀ ਰਿਹਾ ਕਰ ।
Let the Fear of God be your decoration, and remain lovingly attuned to the True Lord.
ਹੇ ਨਾਨਕ! ਜਿਸ ਦੇ ਮਨ ਵਿਚ ਹਰਿ-ਨਾਮ ਹੀ ਟਿਕਿਆ ਰਹਿੰਦਾ ਹੈ, ਪਰਮਾਤਮਾ ਉਸ ਨੂੰ ਦਰਗਾਹ ਵਿਚ ਲੇਖੇ ਤੋਂ ਬਚਾ ਲੈਂਦਾ ਹੈ ।੫੭।
O Nanak, the Naam abides in the mind, and the mortal is saved in the Court of the Lord. ||57||
ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ! (ਗੁਰੂ ਨੂੰ ਛੱਡ ਕੇ) ਤੂੰ (ਤੀਰਥ-ਜਾਤ੍ਰਾ ਆਦਿਕ ਦੀ ਖ਼ਾਤਰ) ਸਾਰੀ ਧਰਤੀ ਉਤੇ ਰਟਨ ਕਰਦਾ ਫਿਰੇਂ, ਜੇ ਤੂੰ (ਮਾਨਸਕ ਸ਼ਕਤੀਆਂ ਦੀ ਮਦਦ ਨਾਲ) ਉੱਡ ਕੇ ਆਕਾਸ਼ ਵਿਚ ਭੀ ਜਾ ਪਹੁੰਚੇਂ,
The rainbird wanders all over the earth, soaring high through the skies.
ਇਸ ਤਰ੍ਹਾਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਨਹੀਂ ਮਿਟਦੀ । ਨਾਮ-ਜਲ ਨਾਲ ਹੀ ਮਾਇਆ ਦੀ) ਭੁੱਖ ਤ੍ਰਿਹ ਮਿਟਦੀ ਹੈ (ਅਤੇ ਉਹ ਨਾਮ-) ਜਲ ਗੁਰੂ ਮਿਲਿਆਂ (ਹੀ) ਪ੍ਰਾਪਤ ਹੁੰਦਾ ਹੈ ।
But it obtains the drop of water, only when it meets the True Guru, and then, its hunger and thirst are relieved.
ਹੇ ਭਾਈ! ਇਹ ਜਿੰਦ ਇਹ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਹੀ ਦਿੱਤਾ ਹੋਇਆ ਹੈ, ਹਰੇਕ ਦਾਤਿ ਉਸ ਦੇ ਹੀ ਵੱਸ ਵਿਚ ਹੈ ।
Soul and body and all belong to Him; everything is His.
(ਜੀਵਾਂ ਦੇ) ਬੋਲਣ ਤੋਂ ਬਿਨਾ ਹੀ (ਹਰੇਕ ਜੀਵ ਦੀ) ਹਰੇਕ ਲੋੜ ਉਹ ਜਾਣਦਾ ਹੈ, (ਉਸ ਨੂੰ ਛੱਡ ਕੇ) ਹੋਰ ਕਿਸ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ?
He knows everything, without being told; unto whom should we offer our prayers?
ਹੇ ਨਨਾਕ? ਹਰੇਕ ਸਰੀਰ ਵਿਚ ਉਹ ਪਰਮਾਤਮਾ ਆਪ ਹੀ ਮੌਜੂਦ ਹੈ, (ਗੁਰੂ ਦੇ) ਸ਼ਬਦ ਦੀ ਰਾਹੀਂ (ਹਰੇਕ ਜੀਵ ਦੇ ਅੰਦਰ ਆਤਮਕ ਜੀਵਨ ਦਾ) ਚਾਨਣ (ਉਹ ਆਪ ਹੀ) ਕਰਦਾ ਹੈ ।੫੮।
O Nanak, the One Lord is prevading and permeating each and every heart; the Word of the Shabad brings illumination. ||58||
(ਜਿਵੇਂ ਬਸੰਤ ਰੁੱਤ ਆਉਣ ਤੇ (ਸਾਰਾ ਜਗਤ ਹਰਾ-ਭਰਾ ਹੋ ਜਾਂਦਾ ਹੈ, (ਤਿਵੇਂ) ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਲੀਨ ਰਹਿੰਦਾ ਹੈ
O Nanak, the season of spring comes to one who serves the True Guru.
ਉਸ ਦੇ ਅੰਦਰ ਆਤਮਕ ਖਿੜਾਉ ਦੀ ਰੱੁਤ ਬਣੀ ਰਹਿੰਦੀ ਹੈ (ਜਦੋਂ ਮਨੁੱਖ ਦੇ ਅੰਦਰ) ਪਰਮਾਤਮਾ ਆ ਵੱਸਦਾ ਹੈ, ਉਸ ਦਾ ਤਨ ਉਸ ਦਾ ਮਨ (ਆਤਮਕ ਆਨੰਦ ਨਾਲ) ਖਿੜ ਪੈਂਦਾ ਹੈ ।੫੯।
The Lord rains His Mercy down upon him, and his mind and body totally blossom forth; the entire world becomes green and rejuvenated. ||59||
ਉਸ ਦੇ ਅੰਦਰ ਸਦਾ ਲਈ (ਅਜਿਹੀ) ਖਿੜਾਉ ਦੀ ਰੁੱਤ ਬਣ ਜਾਂਦੀ ਹੈ ਜਿਸ ਦੀ ਬਰਕਤਿ ਨਾਲ ਉਸ ਦਾ ਮਨ ਆਨੰਦ-ਭਰਪੂਰ ਹੋ ਜਾਂਦਾ ਹੈ ।
The Word of the Shabad brings eternal spring; it rejuvenates the mind and body.
ਹੇ ਨਾਨਕ! ਜਿਸ (ਪਰਮਾਤਮਾ) ਨੇ ਹਰੇਕ ਜੀਵ ਪੈਦਾ ਕੀਤਾ ਹੈ (ਜਿਸ ਮਨੁੱਖ ਨੂੰ ਉਸ ਦਾ) ਨਾਮ (ਗੁਰੂ ਦੇ) ਸ਼ਬਦ ਦੀ ਰਾਹੀਂ (ਕਦੇ) ਨਹੀਂ ਭੁੱਲਦਾ,
O Nanak, do not forget the Naam, the Name of the Lord, which has created everyone. ||60||
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ (ਪਰਮਾਤਮਾ) ਆ ਵੱਸਦਾ ਹੈ, ਉਹਨਾਂ ਦੇ ਅੰਦਰ ਆਤਮਕ ਖਿੜਾਉ ਦਾ ਸਮਾ ਬਣਿਆ ਰਹਿੰਦਾ ਹੈ ।
O Nanak, it is the spring season, for those Gurmukhs, within whose minds the Lord abides.
ਹੇ ਭਾਈ! (ਜਿਵੇਂ ਬਸੰਤ ਰੱੁਤੇ) ਸਾਰਾ ਜਗਤ ਹਰਾ-ਭਰਾ ਹੋ ਜਾਂਦਾ ਹੈ (ਤਿਵੇਂ, ਜਿਸ ਮਨੁੱਖ ਦੇ ਅੰਦਰ) ਪਰਮਾਤਮਾ ਆ ਵੱਸਦਾ ਹੈ (ਉਸ ਦਾ) ਮਨ (ਉਸ ਦਾ) ਤਨ ਖਿੜ ਪੈਂਦਾ ਹੈੈ ।੬੧।
When the Lord showers His Mercy, the mind and body blossom forth, and all the world turns green and lush. ||61||
ਹੇ ਭਾਈ ਸੁਵਖਤੇ ਘੁਸਮੁਸੇ (ਵੇਲੇ ਉੱਠ ਕੇ) ਕਿਸ ਦਾ ਸੋਹਣਾ ਨਾਮ ਲੈਣਾ ਚਾਹੀਦਾ ਹੈ?
In the early hours of the morning, whose name should we chant?
ਉਸ ਪਰਮੇਸਰ ਦਾ ਨਾਮ ਲੈਣਾ ਚਾਹੀਦਾ ਹੈ ਜੋ (ਜੀਵਾਂ ਨੂੰ) ਪੈਦਾ ਕਰਨ ਤੇ ਨਾਸ ਕਰਨ ਦੀ ਸਮਰਥਾ ਵਾਲਾ ਹੈ ।੬੨।
Chant the Name of the Transcendent Lord, who is All-powerful to create and destroy. ||62||
(ਇਸ ਤਰ੍ਹਾਂ ਤਾਂ) ਹਲਟ ਭੀ (ਚੱਲਦੇ ਖੂਹ ਭੀ ਆਵਾਜ਼ ਕੱਢਦੇ ਇਉਂ ਜਾਪਦੇ ਹਨ ਕਿ) ‘ਤੂੰ ਤੂੰ’ ਕਰ ਰਹੇ ਹਨ, ਅਤੇ ਮਿੱਠੀ ਸੁਰ ਵਿਚ ਆਵਾਜ਼ ਕੱਢਦੇ ਹਨ (ਪਰ ਉਹ ਭਗਤੀ ਤਾਂ ਨਹੀਂ ਕਰ ਰਹੇ) ।
The Persian wheel also cries out, "Too! Too! You! You!", with sweet and sublime sounds.
ਹੇ ਭਾਈ! ਮਾਲਕ-ਪ੍ਰਭੂ ਤਾਂ ਸਦਾ ਤੇਰੇ ਨਾਲ ਵੱਸਦਾ ਹੈ (ਉਸ ਅੰਦਰ-ਵੱਸਦੇ ਨੂੰ ਭੁਲਾ ਕੇ ਬਾਹਰ ਲੋਕ-ਵਿਖਾਵੇ ਲਈ) ਤੂੰ ਕਿਉਂ ਉੱਚੀ ਉੱਚੀ ਪੁਕਾਰਦਾ ਹੈਂ?
Our Lord and Master is always present; why do you cry out to Him in such a loud voice?
ਹੇ ਭਾਈ! ਜਿਸ ਹਰੀ ਨੇ ਇਹ ਜਗਤ ਪੈਦਾ ਕਰ ਕੇ ਇਹ ਖੇਲ-ਤਮਾਸ਼ਾ ਬਣਾਇਆ ਹੈ, ਉਸ ਤੋਂ ਸਦਕੇ ਹੋਇਆ ਕਰ ।
I am a sacrifice to that Lord who created the world, and who loves it.
ਸਦਾ ਕਾਇਮ ਰਹਿਣ ਵਾਲਾ ਵਿਚਾਰ ਇਹ ਹੈ ਕਿ ਜੇ ਤੂੰ (ਆਪਣੇ ਅੰਦਰੋਂ) ਆਪਾ ਭਾਵ ਛੱਡ ਦੇਵੇਂਗਾ, ਤਾਂ ਤੈਨੂੰ ਪਰਮਾਤਮਾ ਮਿਲ ਪਏਗਾ ।
Give up your selfishness, and then you shall meet your Husband Lord. Consider this Truth.
ਹੇ ਭਾਈ! ਹਉਮੈ ਅਹੰਕਾਰ ਦੇ ਆਸਰੇ (‘ਤੂੰ ਤੂੰ’) ਬੋਲਦਾ (ਭੀ) ਬੇ-ਸੁਆਦਾ ਰਹਿੰਦਾ ਹੈ , ਮੈਂ ਪਰਮਾਤਮਾ ਨਾਲ ਮਿਲ ਸਕਣ ਵਾਲਾ) ਕਰਤੱਬ ਸਮਝ ਨਹੀਂ ਸਕਦਾ ।
Speaking in shallow egotism, no one understands the Ways of God.
ਹੇ ਪ੍ਰਭੂ! ਜੰਗਲ, (ਜੰਗਲ ਦਾ) ਘਾਹ, ਸਾਰਾ ਜਗਤ ਤੈਨੂੰ ਹੀ ਸਿਮਰ ਰਿਹਾ ਹੈ । ਹਰੇਕ ਦਿਹਾੜਾ ਸਦਾ ਸਾਰਾ ਸਮਾ (ਤੇਰੀ ਹੀ ਯਾਦ ਵਿਚ) ਬੀਤ ਰਿਹਾ ਹੈ ।
The forests and fields, and all the three worlds meditate on You, O Lord; this is the way they pass their days and nights forever.
ਪਰ (ਅਨੇਕਾਂ ਹੀ ਪੰਡਿਤ ਲੋਕ) ਸੋਚਾਂ ਵਿਚਾਰਾਂ ਕਰ ਕੇ ਥੱਕਦੇ ਆ ਰਹੇ ਹਨ, ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੇ ਤੇਰਾ ਮਿਲਾਪ ਪ੍ਰਾਪਤ ਨਹੀਂ ਕੀਤਾ ।
Without the True Guru, no one finds the Lord. People have grown weary of thinking about it.