ਹਰੀ-ਨਾਮ ਨੂੰ ਸਿਮਰਿਆਂ ਕਾਮ, ਕੋ੍ਰਧ, ਅਹੰਕਾਰ, ਈਰਖਾ ਤੇ ਤ੍ਰਿਸ਼ਨਾ—ਇਹ ਸਭ ਨਾਸ ਹੋ ਜਾਂਦੇ ਹਨ ।
Lust, anger, egotism, jealousy and desire are eliminated by chanting the Name of the Lord.
(ਤੀਰਥਾਂ ਦੇ) ਇਸ਼ਨਾਨ ਕਰਨੇ, (ਓਥੇ) ਦਾਨ ਕਰਨੇ, ਤਪ ਸਾਧਣੇ ਤੇ ਸਰੀਰਕ ਸੁੱਚ ਦੇ ਕਰਮ—(ਇਹਨਾਂ ਸਭਨਾਂ ਦੀ ਥਾਂ) ਅਸਾਂ ਪ੍ਰਭੂ ਦੇ ਚਰਨ ਹਿਰਦੇ ਵਿਚ ਧਾਰ ਲਏ ਹਨ ।
The merits of cleansing baths, charity, penance, purity and good deeds, are obtained by enshrining the Lotus Feet of God within the heart.
ਹਰੀ ਸਾਡਾ ਸੱਜਣ ਹੈ, ਮਿੱਤ੍ਰ ਹੈ, ਸਖਾ ਤੇ ਸੰਬੰਧੀ ਹੈ; ਸਾਡੀ ਜ਼ਿੰਦਗੀ ਦਾ ਆਸਰਾ ਹੈ ਤੇ ਪ੍ਰਾਣਾਂ ਦਾ ਆਧਾਰ ਹੈ ।
The Lord is my Friend, my Very Best Friend, Companion and Relative. God is the Sustenance of the soul, the Support of the breath of life.
ਅਸਾਂ ਸਮਰੱਥ ਮਾਲਕ ਦੀ ਓਟ ਪਕੜੀ ਹੈ, ਨਾਨਕ (ਉਸ ਦਾ) ਦਾਸ ਉਸ ਤੋਂ ਸਦਾ ਸਦਕੇ ਹੈ ।੯।
I have grasped the Shelter and Support of my All-powerful Lord and Master; slave Nanak is forever a sacrifice to Him. ||9||
ਹਰੀ ਦੇ ਚਰਨ ਕਮਲਾਂ ਨਾਲ ਜੁੜ ਕੇ ਪ੍ਰੇਮ ਦਾ ਸੁਆਦ (ਚੱਖਿਆ ਹੈ, ਉਹ) ਸ਼ਸਤ੍ਰਾਂ ਨਾਲ ਵੱਢਿਆ ਨਹੀਂ ਜਾ ਸਕਦਾ ।
Weapons cannot cut that person who delights in the love of the Lord's Lotus Feet.
(ਜਿਸ ਦਾ) ਮਨ (ਹਰੀ ਦੇ) ਦਰਸ਼ਨ ਦੇ ਰਾਹ ਵਿੱਚ ਵਿੱਝ ਗਿਆ ਹੈ, ਉਹ ਰੱਸੀ ਨਾਲ (ਕਿਸੇ ਹੋਰ ਪਾਸੇ) ਬੰਨ੍ਹਿਆ ਨਹੀਂ ਜਾ ਸਕਦਾ ।
Ropes cannot bind that person whose mind is pierced through by the Vision of the Lord's Way.
ਸੰਤ ਜਨਾਂ ਦੀ ਚਰਨ ਧੂੜ ਵਿਚ ਲੱਗ ਰਿਹਾ ਹੈ, (ਉਸ ਨੂੰ) ਅੱਗ ਸਾੜ ਨਹੀਂ ਸਕਦੀ;
Fire cannot burn that person who is attached to the dust of the feet of the Lord's humble servant.
ਪੈਰ ਰੱਬ ਦੇ ਰਾਹ ਵਲ ਤੁਰਦੇ ਹਨ, ਉਸ ਨੂੰ ਪਾਣੀ ਡੋਬ ਨਹੀਂ ਸਕਦਾ ।
Water cannot drown that person whose feet walk on the Lord's Path.
ਹੇ ਨਾਨਕ! (ਉਸ ਮਨੁੱਖ ਦੇ) ਰੋਗ, ਦੋਖ, ਪਾਪ ਅਤੇ ਮੋਹ—ਇਹ ਸਾਰੇ ਹੀ ਹਰੀ ਦੇ ਨਾਮ-ਰੂਪੀ ਤੀਰ ਨਾਲ ਕੱਟੇ ਜਾਂਦੇ ਹਨ ।੧।੧੦।
O Nanak, diseases, faults, sinful mistakes and emotional attachment are pierced by the Arrow of the Name. ||1||10||
ਅਨੇਕਾਂ ਮਨੁੱਖ ਕਈ ਤਰ੍ਹਾਂ ਦੇ ਉੱਦਮ ਕਰ ਰਹੇ ਹਨ, ਛੇ ਸ਼ਾਸਤ੍ਰ ਵਿਚਾਰ ਰਹੇ ਹਨ;
People are engaged in making all sorts of efforts; they contemplate the various aspects of the six Shaastras.
ਸੁਆਹ ਮਲ ਕੇ ਬਹੁਤੇ ਮਨੁੱਖ ਤੀਰਥਾਂ ਤੇ ਭੌਂਦੇ ਫਿਰਦੇ ਹਨ, ਅਤੇ ਕਈ ਬੰਦੇ ਸਰੀਰ ਨੂੰ (ਤਪਾਂ ਨਾਲ) ਕਮਜ਼ੋਰ ਕਰ ਚੁਕੇ ਹਨ ਤੇ (ਸੀਸ ਉਤੇ) ਜਟਾਂ ਧਾਰ ਰਹੇ ਹਨ ।
Rubbing ashes all over their bodies, they wander around at the various sacred shrines of pilgrimage; they fast until their bodies are emaciated, and braid their hair into tangled messes.
ਪਰ, ਹਰੀ ਦਾ ਨਾਮ ਲੈਣ ਤੋਂ ਬਿਨਾ, ਇਹ ਸਾਰੇ ਲੋਕ ਦੁੱਖ ਪਾਂਦੇ ਹਨ ,ਜਿਵੇਂ (ਕਹਣਾ) ਬੜੇ ਮਜ਼ੇ ਨਾਲ ਤਾਰਾਂ ਦਾ ਜਾਲ ਤਣਦਾ ਹੈ ,ਆਪ ਹੀ ਉਸ ਵਿਚ ਫਸ ਕੇ ਆਪਣੇ ਬੱਚਿਆਂ ਦੇ ਹੱਥੋਂ ਮਾਰਿਆ ਜਾਂਦਾ ਹੈ।
Without devotional worship of the Lord, they all suffer in pain, caught in the tangled web of their love.
ਕਈ ਮਨੁੱਖ ਪੂਜਾ ਕਰਦੇ ਹਨ; ਸਰੀਰ ਤੇ ਚੱਕ੍ਰਾਂ ਦੇ ਚਿੰਨ੍ਹ ਲਗਾਉਂਦੇ ਹਨ, (ਸੁੱਚ ਦੀ ਖ਼ਾਤਰ) ਆਪਣੀ ਹੱਥੀਂ ਰੋਟੀ ਤਿਆਰ ਕਰਦੇ ਹਨ, ਤੇ ਹੋਰ ਅਨੇਕਾਂ ਤਰ੍ਹਾਂ ਦੇ ਕਈ ਬਣਤਰ ਬਣਾਉਂਦੇ ਹਨ ।।੨।੧੧।੨੦।
They perform worship ceremonies, draw ritual marks on their bodies, cook their own food fanatically, and make pompous shows of themselves in all sorts of ways. ||2||11||20||
Swaiyas In Praise Of The First Mehl:
One Universal Creator God. By The Grace Of The True Guru:
ਉਸ ਆਕਲ ਪੁਰਖ ਨੂੰ ਇਕਾਗਰ ਮਨ ਨਾਲ ਸਿਮਰ ਕੇ, ਜੋ ਬਖ਼ਸ਼ਿਸ਼ਾਂ ਕਰਨ ਵਾਲਾ ਹੈ,
Meditate single-mindedly on the Primal Lord God, the Bestower of blessings.
ਜੋ ਸੰਤਾਂ ਦਾ ਆਸਰਾ ਹੈ ਅਤੇ ਜੋ ਸਦਾ ਹਾਜ਼ਰ-ਨਾਜ਼ਰ ਹੈ,
He is the Helper and Support of the Saints, manifest forever.
ਮੈਂ ਉਸ ਦੇ ਚਰਨ ਆਪਣੇ ਹਿਰਦੇ ਵਿਚ ਟਿਕਾਉਂਦਾ ਹਾਂ,
Grasp His Feet and enshrine them in your heart.
ਪਰਮ ਸਤਿਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਗਾਉਂਦਾ ਹਾਂ ।੧।
Then, let us sing the Glorious Praises of the most exalted Guru Nanak. ||1||
ਮੈਂ ਉਸ ਪਰਮ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦਾ ਹਾਂ, ਜੋ ਪਾਪਾਂ ਦੇ ਦੂਰ ਕਰਨ ਵਾਲਾ ਹੈ ਅਤੇ ਜੋ ਬਾਣੀ ਦਾ ਸੋਮਾ ਹੈ ।
I sing the Glorious Praises of the most exalted Guru Nanak, the Ocean of peace, the Eradicator of sins, the sacred pool of the Shabad, the Word of God.
ਜੋਗੀ, ਜੰਗਮ ਧਿਆਨ ਧਰ ਕੇ ਗਾਉਂਦੇ ਹਨ, ਅਤੇ ਉਹ ਲੋਕ ਗਾਉਂਦੇ ਹਨ ਜੋ ਗੰਭੀਰ ਹਨ, ਜੋ ਧੀਰਜਵਾਨ ਹਨ ਅਤੇ ਜੋ ਉੱਚੀ ਮਤ ਵਾਲੇ ਹਨ ।
The beings of deep and profound understanding, oceans of wisdom, sing of Him; the Yogis and wandering hermits meditate on Him.
ਜਿਸ ਗੁਰੂ ਨਾਨਕ ਨੇ ਆਤਮਕ ਆਨੰਦ ਜਾਣਿਆ ਹੈ, ਉਸ ਨੂੰ ਇੰਦਰ ਆਦਿਕ ਤੇ ਪ੍ਰਹਿਲਾਦ ਆਦਿਕ ਭਗਤ ਗਾਉਂਦੇ ਹਨ ।
Indra and devotees like Prahlaad, who know the joy of the soul, sing of Him.
ਮੈਂ ਉਸ ਗੁਰੂ ਨਾਨਕ ਦੇਵ ਜੀ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ ।੨।
KAL the poet sings the Sublime Praises of Guru Nanak, who enjoys mastery of Raja Yoga, the Yoga of meditation and success. ||2||
ਜੋ ਗੁਰੂ ਨਾਨਕ ਹਰੀ ਦੇ ਰਸ ਵਿਚ ਭਿੱਜਾ ਹੋਇਆ ਹੈ, ਜੋ ਗੁਰੂ ਨਾਨਕ ਹਰ ਪ੍ਰਕਾਰ ਦੀ ਸੱਤਿਆ ਵਾਲਾ ਹੈ, ਉਸ ਨੂੰ ਜਨਕ ਆਦਿਕ ਵੱਡੇ ਵੱਡੇ ਜੋਗੀਆਂ ਸਮੇਤ ਗਾਉਂਦੇ ਹਨ ।
King Janak and the great Yogic heroes of the Lord's Way, sing the Praises of the All-powerful Primal Being, filled with the sublime essence of the Lord.
ਜਿਸ ਗੁਰੂ ਨਾਨਕ ਨੂੰ ਮਾਇਆ ਨਹੀਂ ਛਲ ਸਕੀ, ਉਸ ਨੂੰ ਰਿਸ਼ੀ ਗਾਉਂਦੇ ਹਨ, ਸਨਕ ਆਦਿਕ ਸਾਧ ਤੇ ਸਿੱਧ ਆਦਿਕ ਗਾਉਂਦੇ ਹਨ ।
Sanak and Brahma's sons, the Saadhus and Siddhas, the silent sages and humble servants of the Lord sing the Praises of Guru Nanak, who cannot be deceived by the great deceiver.
ਜਿਸ ਗੁਰੂ ਨਾਨਕ ਨੇ ਭਗਤੀ ਵਾਲੇ ਭਾਵ ਦੁਆਰਾ (ਹਰੀ ਦੇ ਮਿਲਾਪ ਦਾ) ਆਨੰਦ ਜਾਣਿਆ ਹੈ, ਉਸ ਦੇ ਗੁਣਾਂ ਨੂੰ ਧੋਮੁ ਰਿਸ਼ੀ ਗਾਂਦਾ ਹੈ, ਧ੍ਰੂ ਭਗਤ ਗਾਂਦਾ ਹੈ ।
Dhoma the seer and Dhroo, whose realm is unmoving, sing the Glorious Praises of Guru Nanak, who knows the ecstasy of loving devotional worship.
ਕਲੵ ਕਵੀ (ਆਖਦਾ ਹੈ)—‘ਮੈਂ ਉਸ ਗੁਰੂ ਨਾਨਕ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ’ ।੩।
KAL the poet sings the Sublime Praises of Guru Nanak, who enjoys mastery of Raja Yoga. ||3||
ਕਪਿਲ ਆਦਿਕ ਰਿਸ਼ੀ ਅਤੇ ਪੁਰਾਤਨ ਵੱਡੇ ਵੱਡੇ ਜੋਗੀ ਜਨ ਪਰਮਾਤਮਾ ਦੇ ਸ਼ਿਰੋਮਣੀ ਅਵਤਾਰ ਗੁਰੂ ਨਾਨਕ ਨੂੰ ਗਾਉਂਦੇ ਹਨ ।
Kapila and the other Yogis sing of Guru Nanak. He is the Avataar, the Incarnation of the Infinite Lord.
ਜਮਦਗਨਿ ਦਾ ਪੁੱਤਰ ਪਰਸਰਾਮ ਭੀ ਗਾ ਰਿਹਾ ਹੈ, ਜਿਸ ਦੇ ਹੱਥ ਦਾ ਕੁਹਾੜਾ ਤੇ ਜਿਸ ਦਾ ਪ੍ਰਤਾਪ ਸ੍ਰੀ ਰਾਮ ਚੰਦਰ ਜੀ ਨੇ ਖੋਹ ਲਿਆ ਸੀ ।
Parasraam the son of Jamdagan, whose axe and powers were taken away by Raghuvira, sing of Him.
ਜਿਸ ਗੁਰੂ ਨਾਨਕ ਨੇ ਸਰਬ-ਵਿਆਪਕ ਹਰੀ ਨੂੰ ਜਾਣ ਲਿਆ (ਡੂੰਘੀ ਸਾਂਝ ਪਾਈ ਹੋਈ ਸੀ), ਉਸ ਦੇ ਗੁਣ ਉਧੌ ਗਾਂਦਾ ਹੈ, ਅਕੂ੍ਰਰੁ ਗਾਂਦਾ ਹੈ, ਬਿਦਰ ਭਗਤ ਗਾਂਦਾ ਹੈ ।
Udho, Akrur and Bidur sing the Glorious Praises of Guru Nanak, who knows the Lord, the Soul of All.
ਕਲੵ ਕਵੀ (ਆਖਦਾ ਹੈ)—‘ਮੈਂ ਉਸ ਗੁਰੂ ਨਾਨਕ ਦਾ ਸੋਹਣਾ ਜਸ ਗਾਉਂਦਾ ਹਾਂ, ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਹਨ’ ।੪।
KAL the poet sings the Sublime Praises of Guru Nanak, who enjoys mastery of Raja Yoga. ||4||