ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ (ਭਾਵ, ਚੰਗਾ ਗੁਣ) ਸਾਂਭਿਆ ਰਹਿੰਦਾ ਹੈ ।੭੮।
Your body shall not suffer from any disease, and you shall obtain everything. ||78||
 
ਹੇ ਫਰੀਦ! ਇਹ ਦੁਨੀਆ (ਇਕ) ਸੋਹਣਾ ਬਾਗ਼ ਹੈ ,ਪੰਛੀਆਂ ਦੀ ਡਾਰ ਪਰਾਹੁਣੀ ਹੈ ।
Fareed, the bird is a guest in this beautiful world-garden.
 
ਜਦੋਂ ਸਵੇਰ ਦਾ ਧੌਂਸਾ ਵੱਜਾ (ਸਭ ਨੇ ਜ਼ਿੰਦਗੀ ਦੀ ਰਾਤ ਕੱਟ ਕੇ ਤੁਰ ਜਾਣਾ ਹੈ) । (ਹੇ ਫਰੀਦ! ਇਹ ‘ਟੋਏ ਟਿੱਬੇ’ ਦੂਰ ਕਰ, ਤੇ ਤੂੰ ਭੀ) ਤੁਰਨ ਦੀ ਤਿਆਰੀ ਕਰ ।੭੯।
The morning drums are beating - get ready to leave! ||79||
 
ਹੇ ਫਰੀਦ! (ਉਹ ਤਿਆਰੀ ਰਾਤ ਨੂੰ ਹੀ ਹੋ ਸਕਦੀ ਹੈ) ਰਾਤਿ (ਦੀ ਇਕਾਂਤ) ਵਿਚ ਕਸਤੂਰੀ ਵੰਡੀਦੀ ਹੈ ਜੋ ਸੁੱਤੇ ਰਹਿਣ ਉਹਨਾਂ ਨੂੰ (ਇਸ ਵਿਚੋਂ) ਹਿੱਸਾ ਨਹੀਂ ਮਿਲਦਾ ।
Fareed, musk is released at night. Those who are sleeping do not receive their share.
 
ਜਿਨ੍ਹਾਂ ਦੀਆਂ ਅੱਖਾਂ (ਸਾਰੀ ਰਾਤ) ਨੀਂਦ ਵਿਚ ਘੁੱਟੀਆਂ ਰਹਿਣ, ਉਹਨਾਂ ਨੂੰ (ਨਾਮ ਦੀ ਕਸਤੂਰੀ ਦੀ) ਪ੍ਰਾਪਤੀ ਕਿਵੇਂ ਹੋਵੇ? ।੮੦।
Those whose eyes are heavy with sleep - how can they receive it? ||80||
 
ਹੇ ਫਰੀਦ! ਮੈਂ ਸਮਝਿਆ ਕਿ ਦੁੱਖ (ਸਿਰਫ਼) ਮੈਨੂੰ (ਹੀ) ਹੈ (ਸਿਰਫ਼ ਮੈਂ ਹੀ ਦੁਖੀ ਹਾਂ), (ਪਰ ਅਸਲ ਵਿਚ ਇਹ) ਦੁੱਖ ਤਾਂ ਸਾਰੇ (ਹੀ) ਜਗਤ ਵਿਚ (ਵਾਪਰ ਰਿਹਾ) ਹੈ ।
Fareed, I thought that I was in trouble; the whole world is in trouble!
 
ਜਦੋਂ ਮੈਂ (ਆਪਣੇ ਦੁੱਖ ਤੋਂ) ਉਚੇਰਾ ਹੋ ਕੇ (ਧਿਆਨ ਮਾਰਿਆ) ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿਚ ਇਹੀ ਅੱਗ (ਬਲ) ਰਹੀ ਹੈ (ਭਾਵ, ਹਰੇਕ ਜੀਵ ਦੁਖੀ ਹੈ) ।੮੧।
When I climbed the hill and looked around, I saw this fire in each and every home. ||81||
 
Fifth Mehl:
 
ਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ, (ਪਰ ਮਨੱੁਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ (ਲੱਗਾ ਹੋਇਆ) ਹੈ ,
Fareed, in the midst of this beautiful earth, there is a garden of thorns.
 
ਜਿਸ ਵਿਚ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨਿ ਦਾ) ਸੇਕ ਨਹੀਂ ਲੱਗਦਾ ।੮੨।
Those humble beings who are blessed by their spiritual teacher, do not suffer even a scratch. ||82||
 
Fifth Mehl:
 
ਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ,
Fareed, life is blessed and beautiful, along with the beautiful body.
 
ਕੋਈ ਵਿਰਲੇ ਹੀ ਮਿਲਦੇ ਹਨ ,ਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ।੮੩।
Only a rare few are found, who love their Beloved Lord. ||83||
 
ਹੇ (ਦੁੱਖਾਂ ਦੇ) ਵਹਣ! (ਮੈਨੂੰ) ਕੰਧੀ (-ਰੱੁਖੜੇ) ਨੂੰ ਨਾਹ ਢਾਹ (ਭਾਵ, ਮੈਨੂੰ ਦੁਖੀ ਨਾਹ ਕਰ), ਤੈਨੂੰ ਭੀ (ਆਪਣੇ ਕੀਤੇ ਦਾ) ਹਿਸਾਬ ਦੇਣਾ ਪਏਗਾ ।
O river, do not destroy your banks; you too will be asked to give your account.
 
ਦੁੱੱਖਾਂ ਦਾ ਹੜ੍ਹ ਉਸੇ ਪਾਸੇ ਹੀ ਢਾਹ ਲਾਂਦਾ ਹੈ, ਜਿਸ ਪਾਸੇ ਰੱਬ ਦੀ ਮਰਜ਼ੀ ਹੁੰਦੀ ਹੈ ।੮੪।
The river flows in whatever direction the Lord orders. ||84||
 
ਹੇ ਫਰੀਦ! ਦਿਨ ਦੁੱਖਾਂ ਵਿਚ ਲੰਘਦਾ ਹੈ, ਰਾਤ ਭੀ (ਚਿੰਤਾ ਦੀਆਂ) ਚੋਭਾਂ ਵਿਚ ਬੀਤਦੀ ਹੈ ।
Fareed, the day passes painfully; the night is spent in anguish.
 
(ਕੰਢੇ ਤੇ) ਖਲੋਤਾ ਹੋਇਆ (ਗੁਰੂ-) ਮਲਾਹ ਇਹਨਾਂ ਨੂੰ ਉੱਚੀ ਉੱਚੀ ਕਹਿ ਰਿਹਾ ਹੈ (ਕਿ ਤੁਹਾਡਾ ਜ਼ਿੰਦਗੀ ਦਾ) ਬੇੜਾ (ਦੁੱਖਾਂ ਦੀਆਂ) ਠਾਠਾਂ ਦੇ ਮੂੰਹ ਵਿਚ (ਆ ਡਿੱਗਣ ਲੱਗਾ) ਹੈ ।੮੫।
The boatman stands up and shouts, "The boat is caught in the whirlpool!"||85||
 
ਕੰਧੀ (ਰੁੱਖੜਿਆਂ) ਨੂੰ ਢਾਹੁਣ ਲਈ (ਭਾਵ, ਦੁੱਖੀ ਕਰਨ ਲਈ) (ਇਹ ਰੁੱਖਾਂ ਦੀ) ਬੇਅੰਤ ਲੰਮੀ ਨਦੀ ਵਗ ਰਹੀ ਹੈ,
The river flows on and on; it loves to eat into its banks.
 
(ਪਰ ਇਸ ਨਦੀ ਦਾ) ਘੰੁਮਣ-ਘੇਰ (ਉਸ ਜ਼ਿੰਦਗੀ-ਰੂਪ) ਬੇੜੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਜੋ (ਸਤਿਗੁਰੂ) ਮਲਾਹ ਦੇ ਚੇਤੇ ਵਿਚ ਰਹੇ ।੮੬।
What can the whirlpool do to the boat, if the boatman remains alert? ||86||
 
ਹੇ ਫਰੀਦ! ਗੱਲਾਂ ਨਾਲ ਪਤਿਆਉਣ ਵਾਲੇ ਤਾਂ ਵੀਹ ਮਿਤ੍ਰ (ਮਿਲ ਪੈਂਦੇ) ਹਨ; ਪਰ ਖੋਜ ਕਰਨ ਲੱਗਿਆਂ ਅਸਲ ਸੱਚਾ ਮਿੱਤਰ ਨਹੀਂ ਲੱਭਦਾ ,
Fareed, there are dozens who say they are friends; I search, but I cannot find even one.
 
ਮੈਂ ਤਾਂ ਇਹੋ ਜਿਹੇ (ਸਤ-ਸੰਗੀ) ਸੱਜਣਾਂ ਦੇ (ਨਾਹ ਮਿਲਣ) ਕਰਕੇ ਧੁਖਦੀ ਮਿਲੀ ਵਾਂਗ ਅੰਦਰੇ ਅੰਦਰ ਦੁਖੀ ਹੋ ਰਿਹਾ ਹਾਂ ।੮੭।
I yearn for my beloved like a smouldering fire. ||87||
 
ਹੇ ਫਰੀਦ! ਇਹ (ਮੇਰਾ) ਸਰੀਰ ਤਾਂ ਭੌਂਕਾ ਹੋ ਗਿਆ ਹੈ , ਕੌਣ ਨਿੱਤ ਔਖਾ ਹੁੰਦਾ ਰਹੇ?
Fareed, this body is always barking. Who can stand this constant suffering?
 
ਮੈਂ ਤਾਂ ਕੰਨਾਂ ਵਿਚ ਬੁੱਜੇ ਦੇਈ ਰੱਖਾਂਗਾ ਜਿਤਨੀ ਜੀ ਚਾਹੇ ਹਵਾ ਝੁੱਲਦੀ ਰਹੇ।੮੮।
I have put plugs in my ears; I don't care how much the wind is blowing. ||88||
 
ਹੇ ਫਰੀਦ! ਪਰਮਾਤਮਾ ਦੀਆਂ ਪੱਕੀਆਂ ਹੋਈਆਂ ਖਜੂਰਾਂ (ਦਿੱਸ ਰਹੀਆਂ ਹਨ), ਅਤੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਹਨ ,
Fareed, God's dates have ripened, and rivers of honey flow.
 
ਜੋ ਜੋ ਦਿਹਾੜਾ ਬੀਤਦਾ ਹੈ, ਉਹ ਇਸ ਦੀ ਉਮਰ ਨੂੰ ਹੀ ਹੱਥ ਪੈ ਰਹੇ ਹਨ (ਭਾਵ, ਅਜ਼ਾਈਂ ਜਾ ਰਹੇ ਹਨ) ।੮੯।
With each passing day, your life is being stolen away. ||89||
 
ਹੇ ਫਰੀਦ! ਇਹ ਭੌਂਕਾ) ਸਰੀਰ (ਵਿਸ਼ੇ-ਵਿਕਾਰਾਂ ਵਿਚ ਪੈ ਪੈ ਕੇ) ਡਾਢਾ ਮਾੜਾ ਹੋ ਗਿਆ ਹੈ, ਹੱਡੀਆਂ ਦੀ ਮੁੱਠ ਰਹਿ ਗਿਆ ਹੈ ,ਕਾਂ ਇਸ ਦੀਆਂ ਤਲੀਆਂ ਨੂੰ ਠੂੰਗੇ ਮਾਰੀ ਜਾ ਰਹੇ ਹਨ ,
Fareed, my withered body has become a skeleton; the crows are pecking at my palms.
 
ਵੇਖੋ,ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ ਰੱਬ ਇਸ ਉਤੇ ਤ੍ਰੁੱਠਾ ਨਹੀਂ (ਭਾਵ, ਇਸ ਦੀ ਝਾਕ ਮਿਟੀ ਨਹੀਂ) ।੯੦।
Even now, God has not come to help me; behold, this is the fate of all mortal beings. ||90||
 
ਕਾਵਾਂ ਨੇ ਪਿੰਜਰ ਭੀ ਫੋਲ ਮਾਰਿਆ ਹੈ, ਅਤੇ ਸਾਰਾ ਮਾਸ ਖਾ ਲਿਆ ਹੈ ,
The crows have searched my skeleton, and eaten all my flesh.
 
ਰੱਬ ਕਰ ਕੇ ਕੋਈ ਵਿਕਾਰ (ਮੇਰੀਆਂ) ਅੱਖਾਂ ਅੱਖਾਂ ਨੂੰ ਨਾਹ ਛੇੜੇ, ਇਹਨਾਂ ਵਿਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਘ ਟਿਕੀ ਰਹੇ ।੯੧।
But please do not touch these eyes; I hope to see my Lord. ||91||
 
ਹੇ ਕਾਂ! ਮੇਰਾ ਪਿੰਜਰ ਨਾਹ ਠੰੂਗ, ਜੇ ਤੇਰੇ ਵੱਸ ਵਿਚ (ਇਹ ਗੱਲ) ਹੈ ਤਾਂ (ਇਥੋਂ) ਉੱਡ ਜਾਹ,
O crow, do not peck at my skeleton; if you have landed on it, fly away.
 
ਜਿਸ ਸਰੀਰ ਵਿਚ ਮੇਰਾ ਖਸਮ-ਪ੍ਰਭੂ ਵੱਸ ਰਿਹਾ ਹੈ, ਇਸ ਵਿਚੋਂ ਮਾਸ ਨਾਹ ਖਾਹ।੯੨।
Do not eat the flesh from that skeleton, within which my Husband Lord abides. ||92||
 
ਹੇ ਫਰੀਦ! ਕਬਰ ਵਿਚਾਰੀ (ਬੰਦੇ ਨੂੰ) ਵਾਜ ਮਾਰ ਰਹੀ ਹੈ (ਤੇ ਆਖਦੀ ਹੈ—) ਹੇ ਬੇ-ਘਰੇ ਜੀਵ! (ਆਪਣੇ) ਘਰ ਵਿਚ ਆ,
Fareed, the poor grave calls out, "O homeless one, come back to your home.
 
ਆਖ਼ਿਰ ਨੂੰ (ਤੂੰ) ਮੇਰੇ ਪਾਸ ਹੀ ਆਉਣਾ ਹੈ (ਤਾਂ ਫਿਰ) ਮੌਤ ਤੋਂ (ਇਤਨਾ) ਨਾਹ ਡਰ ।੯੩।
You shall surely have to come to me; do not be afraid of death."||93||
 
ਇਹਨਾਂ ਅੱਖਾਂ ਨਾਲ ਵੇਖਦਿਆਂ (ਭਾਵ, ਮੇਰੀਆਂ ਅੱਖਾਂ ਦੇ ਸਾਹਮਣੇ) ਕਿਤਨੀ ਹੀ ਖ਼ਲਕਤਿ ਚਲੀ ਗਈ ਹੈ (ਮੌਤ ਦਾ ਸ਼ਿਕਾਰ ਹੋ ਗਈ ਹੈ) ।
These eyes have seen a great many leave.
 
ਹੇ ਫਰੀਦ! (ਖ਼ਲਕਤਿ ਤੁਰੀ ਜਾਂਦੀ ਵੇਖ ਕੇ ਭੀ) ਹਰੇਕ ਨੂੰ ਆਪੋ ਆਪਣੇ ਸੁਆਰਥ ਦਾ ਹੀ ਖ਼ਿਆਲ ਹੈ ,ਮੈਨੂੰ ਭੀ ਆਪਣਾ ਹੀ ਫ਼ਿਕਰ ਪਿਆ ਹੋਇਆ ਹੈ ।੯੪।
Fareed, the people have their fate, and I have mine. ||94||
 
ਹੇ ਫਰੀਦ! ਜੇ ਤੂੰ ਆਪਣੇ ਆਪ ਨੂੰ ਸਵਾਰ ਲਏਂ, ਤਾਂ ਤੂੰ ਮੈਨੂੰ ਮਿਲ ਪਏਂਗਾ, ਤੇ ਮੇਰੇ ਵਿਚ ਜੁੜਿਆਂ ਹੀ ਤੈਨੂੰ ਸੁਖ ਹੋਵੇਗਾ ,
God says, "If you reform yourself, you shall meet me, and meeting me, you shall be at peace.
 
ਜੇ ਤੂੰ ਮੇਰਾ ਬਣ ਜਾਏਂ, (ਭਾਵ, ਦੁਨੀਆ ਵਾਲਾ ਪਿਆਰ ਛੱਡ ਕੇ ਮੇਰੇ ਨਾਲ ਪਿਆਰ ਕਰਨ ਲੱਗ ਪਏਂ, ਤਾਂ) ਸਾਰਾ ਜਗਤ ਤੇਰਾ ਬਣ ਜਾਏਗਾ ।੯੫।
O Fareed, if you will be mine, the whole world will be yours."||95||
 
(ਦਰੀਆ ਦੇ) ਕੰਢੇ ਉੱਤੇ (ਉੱਗਾ ਹੋਇਆ) ਵਿਚਾਰਾ ਰੁੱਖ ਕਿਤਨਾ ਕੁ ਚਿਰ ਧਰਵਾਸ ਬੰਨ੍ਹੇਗਾ?
How long can the tree remain implanted on the river-bank?
 
ਹੇ ਫਰੀਦ! ਕੱਚੇ ਭਾਂਡੇ ਵਿਚ ਪਾਣੀ ਕਿਤਨਾ ਕੁ ਚਿਰ ਰੱਖਿਆ ਜਾ ਸਕਦਾ ਹੈ? ।੯੬।
Fareed, how long can water be kept in a soft clay pot? ||96||
 
ਹੇ ਫਰੀਦ! (ਮੌਤ ਆਉਣ ਤੇ) ਮਹਲ-ਮਾੜੀਆਂ ਸੰੁਞੀਆਂ ਰਹਿ ਜਾਂਦੀਆਂ ਹਨ, ਧਰਤੀ ਦੇ ਹੇਠ (ਕਬਰ ਵਿਚ) ਡੇਰਾ ਲਾਣਾ ਪੈਂਦਾ ਹੈ,
Fareed, the mansions are vacant; those who lived in them have gone to live underground.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by