ਹੇ ਮੂਰਖ! ਤੂੰ (ਸਦਾ) ਕਾਮ ਵਿਚ, ਕ੍ਰੋਧ ਵਿਚ, ਲੋਭ ਵਿਚ ਫਸਿਆ ਰਹਿੰਦਾ ਹੈਂ, (ਇਹ ਕਾਮ ਕੋ੍ਰਧ ਲੋਭ ਆਦਿਕ ਤਾਂ) ਜਨਮਾਂ ਦੇ ਗੇੜ ਦਾ ਹੀ ਵਸੀਲਾ ਹਨ ।
Engrossed in unfulfilled sexual desire, unresolved anger and greed, you shall be consigned to reincarnation.
ਹੇ ਨਾਨਕ! (ਆਖ—) ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ! (ਮੈਂ ਤੇਰੀ) ਸਰਨ ਆਇਆ ਹਾਂ, (ਮੈਨੂੰ ਆਪਣੇ ਦਰ ਤੇ ਡਿਗਾ) ਜਾਣ ਕੇ (ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ।੨।੧੨।੩੧।
But I have entered the Sanctuary of the Purifier of sinners. O Nanak, I know that I shall be saved. ||2||12||31||
Kaanraa, Fifth Mehl:
ਹੇ ਭਾਈ! (ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ (ਮੈਂ ਪਰਮਾਤਮਾ ਦਾ ਨਾਮ-) ਰਤਨ ਲੱਭ ਲਿਆ ਹੈ (ਜਿਸ ਦੀ ਬਰਕਤਿ ਨਾਲ ਮੇਰੇ ਅੰਦਰੋਂ) ਸਾਰੀ ਚਿੰਤਾ ਦੂਰ ਹੋ ਗਈ ਹੈ ।
I gaze on the Lotus-like Face of the Lord.
(ਹੁਣ ਮੇਰੀ ਇਹੀ ਤਾਂਘ ਰਹਿੰਦੀ ਹੈ ਕਿ) ਮੈਂ ਪ੍ਰਭੂ ਦਾ ਸੋਹਣਾ ਮੁਖੜਾ (ਸਦਾ) ਵੇਖਦਾ ਰਹਾਂ ।੧।ਰਹਾਉ।
Searching and seeking, I have found the Jewel. I am totally rid of all anxiety. ||1||Pause||
ਹੇ ਭਾਈ! ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਵਸਾ ਕੇ
Enshrining His Lotus Feet within my heart,
(ਮੇਰੇ ਅੰਦਰੋਂ) ਭੈੜਾ (ਸਾਰਾ) ਦੁੱਖ ਦੂਰ ਹੋ ਗਿਆ ਹੈ ।੧।
pain and wickedness have been dispelled. ||1||
ਹੇ ਭਾਈ! (ਹੁਣ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ ਹੀ) ਸਭ ਕੁਝ ਹੈ, (ਨਾਮ ਹੀ ਮੇਰੇ ਵਾਸਤੇ) ਰਾਜ (ਹੈ, ਨਾਮ ਹੀ ਮੇਰੇ ਵਾਸਤੇ) ਧਨ (ਹੈ, ਨਾਮ ਹੀ ਮੇਰਾ) ਪਰਵਾਰ ਹੈ ।
The Lord of all the Universe is my kingdom, wealth and family.
ਹੇ ਨਾਨਕ! (ਜਿਨ੍ਹਾਂ ਮਨੁੱਖਾਂ ਨੇ) ਗੁਰੂ ਦੀ ਸੰਗਤਿ ਵਿਚ (ਟਿਕ ਕੇ ਪਰਮਾਤਮਾ ਦਾ ਨਾਮ ਦਾ) ਲਾਭ ਖੱਟ ਲਿਆ, ਉਹਨਾਂ ਨੂੰ ਮੁੜ ਆਤਮਕ ਮੌਤ ਨਹੀਂ ਆਉਂਦੀ ।੨।੧੩।੩੨।
In the Saadh Sangat, the Company of the Holy, Nanak has earned the Profit; he shall never die again. ||2||13||32||
Kaanraa, Fifth Mehl, Fifth House:
One Universal Creator God. By The Grace Of The True Guru:
ਹੇ ਭਾਈ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਪ੍ਰਭੂ ਦੀ ਪੂਜਾ-ਭਗਤੀ ਕਰਿਆ ਕਰੋ,
Worship God, and adore His Name.
ਗੁਰੂ ਸਤਿਗੁਰੂ ਦੀ ਚਰਨੀਂ ਲੱਗ ਕੇ,
Grasp the Feet of the Guru, the True Guru.
ਅਥਾਹ ਮਨ (ਦੇ ਮਾਲਕ) ਪ੍ਰਭੂ ਦਾ ਮਿਲਾਪ ਹਾਸਲ ਕਰ ਲਵੋਗੇ ।
The Unfathomable Lord shall come into your mind,
ਹੇ ਭਾਈ! ਗੁਰੂ ਦੀ ਕਿਰਪਾ ਨਾਲ (ਪ੍ਰਭੂ ਦਾ ਸਿਮਰਨ ਕੀਤਿਆਂ) ਜਗਤ (ਦਾ ਮੋਹ) ਜਿੱਤਿਆ ਜਾਂਦਾ ਹੈ ।੧।ਰਹਾਉ।
and by Guru's Grace, you shall be victorious in this world. ||1||Pause||
ਹੇ ਭਾਈ! (ਜਗਤ ਵਿਚ) ਅਨੇਕਾਂ ਪੂਜਾ (ਹੋ ਰਹੀਆਂ ਹਨ) ਮੈਂ (ਇਹਨਾਂ ਦੀ) ਕਈ ਤਰ੍ਹਾਂ ਖੋਜ-ਭਾਲ ਕੀਤੀ ਹੈ, (ਪਰ) ਉਹੀ ਪੂਜਾ (ਸ੍ਰੇਸ਼ਟ) ਹੈ ਜਿਹੜੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ (ਜਿਸ ਨਾਲ ਪਰਮਾਤਮਾ ਪ੍ਰਸੰਨ ਹੁੰਦਾ ਹੈ) । (ਪਰ ਅਜਿਹੀ ਪੂਜਾ ਭੀ ਪ੍ਰਭੂ ਆਪ ਹੀ ਕਰਾਂਦਾ ਹੈ) ।
I have studied countless ways of worship in all sorts of ways, but that alone is worship, which is pleasing to the Lord's Will.
ਹੇ ਭਾਈ! (ਪਰਮਾਤਮਾ ਨੇ ਮਨੁੱਖ ਦੀ ਇਹ) ਮਿੱਟੀ ਦੀ ਪੁਤਲੀ ਬਣਾ ਦਿੱਤੀ (ਪੁਤਲੀਆਂ ਦਾ ਮਾਲਕ ਪੁਤਲੀਆਂ ਨੂੰ ਆਪ ਹੀ ਨਚਾਂਦਾ ਹੈ), ਇਹ ਜੀਵ-ਪੁਤਲੀ (ਪੁਤਲੀਆਂ ਘੜਨ ਵਾਲੇ ਪ੍ਰਭੂ ਦੀ ਪ੍ਰੇਰਨਾ ਤੋਂ ਬਿਨਾ) ਕੋਈ ਕੰਮ ਨਹੀਂ ਕਰ ਸਕਦੀ ।
This body-puppet is made of clay - what can it do by itself?
ਹੇ ਪ੍ਰਭੂ! ਜਿਸ ਜੀਵ ਨੂੰ (ਉਸ ਦੀ) ਬਾਂਹ ਫੜ ਕੇ ਤੂੰ (ਜੀਵਨ ਦੇ ਸਹੀ) ਰਸਤੇ ਉੱਤੇ ਤੋਰਦਾ ਹੈਂ, ਉਹ ਜੀਵ ਤੈਨੂੰ ਮਿਲ ਪੈਂਦਾ ਹੈ ।੧।
O God, those humble beings meet You, whom You grasp by the arm, and place on the Path. ||1||
ਹੇ ਭਾਈ! ਜਦੋਂ ਹਰੇਕ ਸਰੀਰ ਵਿਚ ਪ੍ਰਭੂ ਦਾ ਹੀ ਨਿਵਾਸ ਹੈ
I do not know of any other support; O Lord, You are my only Hope and Support.
(ਤਾਂ ਉਸ ਦੀ ਪ੍ਰੇਰਨਾ ਤੋਂ ਬਿਨਾ) ਵਿਚਾਰਾ ਜੀਵ ਕੋਈ ਅਰਦਾਸ ਭੀ ਨਹੀਂ ਕਰ ਸਕਦਾ ।
I am meek and poor - what prayer can I offer?
ਹੇ ਭਾਈ! (ਉਸ ਦੀ ਮਿਹਰ ਨਾਲ ਹੀ ਮੇਰੇ) ਮਨ ਵਿਚ
God abides in every heart.
ਪ੍ਰਭੂ ਦੇ ਚਰਨਾਂ (ਦੇ ਮਿਲਾਪ) ਦੀ ਤਾਂਘ ਹੈ ।
My mind is thirsty for the Feet of God.
ਹੇ ਪ੍ਰਭੂ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ (ਇਸ ਦੀ ਲਾਜ ਰੱਖ, ਇਸ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ) । ਹੇ ਪ੍ਰਭੂ ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ।੨।੧।੩੩।
Servant Nanak, Your slave, speaks: I am a sacrifice, a sacrifice, forever a sacrifice to You. ||2||1||33||
Kaanraa, Fifth Mehl, Sixth House:
One Universal Creator God. By The Grace Of The True Guru:
ਹੇ ਪਿਆਰੇ ਪ੍ਰਭੂ! ਜਗਤ (ਦੇ ਜੀਵਾਂ ਨੂੰ ਵਿਕਾਰਾਂ ਤੋਂ) ਬਚਾਵਣ ਵਾਲਾ ਤੇਰਾ ਨਾਮ ਤੇਰੇ (ਹੀ ਹੱਥ) ਵਿਚ ਹੈ ।
Your Name, O my Beloved, is the Saving Grace of the world.
ਹੇ ਭਾਈ! ਪਰਮਾਤਮਾ ਦਾ ਨਾਮ-ਖ਼ਜ਼ਾਨਾ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ ।
The Lord's Name is the wealth of the nine treasures.
ਹੇ ਮਨ! ਸੋਹਣੇ ਹਰੀ ਦੇ (ਇਸ ਜਗਤ ਵਿਚ) ਅਨੇਕਾਂ ਹੀ ਰੰਗ ਤਮਾਸ਼ੇ ਹਨ,
One who is imbued with the Love of the Incomparably Beautiful Lord is joyful.
ਤੂੰ (ਇਹਨਾਂ ਰੰਗਾਂ ਦੇ) ਮੋਹ ਵਿਚ ਕਿਉਂ ਮਸਤ ਹੋ ਰਿਹਾ ਹੈਂ?
O mind, why do you cling to emotional attachments?
ਤੂੰ (ਇਹਨਾਂ ਰੰਗਾਂ ਦੇ) ਮੋਹ ਵਿਚ ਕਿਉਂ ਮਸਤ ਹੋ ਰਿਹਾ ਹੈਂ? ਹੇ ਭਾਈ!
With your eyes, gaze upon the Blessed Vision, the Darshan of the Holy.
(ਪਰ ਜੀਵ ਦੇ ਕੀਹ ਵੱਸ? ਗੁਰੂ ਦਾ ਦਰਸਨ) ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉਤੇ (ਇਸ ਦਰਸਨ ਦਾ) ਲੇਖ ਲਿਖਿਆ ਹੁੰਦਾ ਹੈ ।੧।ਰਹਾਉ।
They alone find it, who have such destiny inscribed upon their foreheads. ||1||Pause||
ਹੇ ਭਾਈ! ਮੈਂ (ਤਾਂ) ਸੰਤ ਜਨਾਂ ਦੇ ਚਰਨਾਂ ਦੀ ਓਟ ਲੈਂਦਾ ਹਾਂ, ਮੈਂ (ਸੰਤ ਜਨਾਂ ਦੇ ਚਰਨਾਂ ਦੀ) ਧੂੜ ਮੰਗਦਾ ਹਾਂ (ਇਹ ਚਰਨ-ਧੂੜ ਮਨੁੱਖ ਦਾ ਜੀਵਨ) ਪਵਿੱਤਰ ਕਰਦੀ ਹੈ,
I serve at the feet of the Holy Saints.
(ਇਹ ਚਰਨ-ਧੂੜ ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ (ਸੰਤ ਜਨਾਂ ਦੀ ਚਰਨ-ਧੂੜ ਦਾ ਇਸ਼ਨਾਨ ਜੀਵਾਂ ਦੇ ਮਨ ਦੀ) ਮੈਲ ਦੂਰ ਕਰਦਾ ਹੈ ।
I long for the dust of their feet, which purifies and sanctifies.
ਹੇ ਭਾਈ! (ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਕਰ ।
Just like the sixty-eight sacred shrines of pilgrimage, it washes away filth and pollution.
(ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਉਸ ਵਲੋਂ ਪਰਮਾਤਮਾ ਆਪਣਾ) ਮੂੰਹ ਨਹੀਂ ਮੋੜਦਾ ।
With each and every breath I meditate on Him, and never turn my face away.
ਹੇ ਭਾਈ! (ਜਮ੍ਹਾਂ ਕੀਤੇ ਹੋਏ) ਲੱਖਾਂ ਕੋ੍ਰੜਾਂ ਰੁਪਿਆਂ ਵਿਚੋਂ ਕੁਝ ਭੀ (ਅਖ਼ੀਰ ਵੇਲੇ ਮਨੁੱਖ ਦੇ) ਨਾਲ ਨਹੀਂ ਜਾਂਦਾ ।
Of your thousands and millions, nothing shall go along with you.
ਅਖ਼ੀਰ ਵੇਲੇ (ਜਦੋਂ ਹਰੇਕ ਪਦਾਰਥ ਦਾ ਸਾਥ ਮੁੱਕ ਜਾਂਦਾ ਹੈ) ਪਰਮਾਤਮਾ ਦਾ ਨਾਮ ਹੀ ਸਾਥ ਨਿਬਾਹੁੰਦਾ ਹੈ ।੧।
Only the Name of God will call to you in the end. ||1||
ਹੇ ਭਾਈ! (ਆਪਣੇ) ਮਨ ਦੇ ਫੁਰਨੇ ਨੂੰ ਸਿਰਫ਼ ਨਿਰੰਕਾਰ (ਦੀ ਯਾਦ) ਵਿਚ ਸ਼ਾਂਤ ਕਰ ਲੈ ।
Let it be your wish to honor and obey the One Formless Lord.
(ਪ੍ਰਭੂ ਤੋਂ ਬਿਨਾ) ਹੋਰ ਹੋਰ ਪਦਾਰਥ ਵਿਚ (ਪਾਇਆ ਹੋਇਆ) ਪਿਆਰ ਸਾਰਾ ਹੀ ਛੱਡ ਦੇ ।
Abandon the love of everything else.
ਹੇ ਪਿਆਰੇ ਪ੍ਰਭੂ! ਤੇਰੇ ਅੰਦਰ (ਅਨੇਕਾਂ ਹੀ) ਗੁਣ (ਹਨ),
What Glorious Praises of Yours can I utter, O my Beloved?
ਮੈਂ (ਤੇਰੇ) ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ? ਮੈਂ ਤਾਂ ਤੇਰੇ ਇਕ ਉਪਕਾਰ ਨੂੰ ਭੀ ਬਿਆਨ ਨਹੀਂ ਕਰ ਸਕਦਾ ।
I cannot describe even one of Your Virtues.
ਹੇ ਜਗਤ ਦੇ ਗੁਰਦੇਵ! ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ,
My mind is so thirsty for the Blessed Vision of His Darshan.
(ਮੈਨੂੰ) ਨਾਨਕ ਨੂੰ ਮਿਲ ।੨।੧।੩੪।
Please come and meet Nanak, O Divine Guru of the World. ||2||1||34||