ਹੇ ਨਾਨਕ ਆਖ—ਹੇ ਭਾਈ! ਸਿਰਫ਼ ਇੱਕ (ਗੁਰੂ ਪਰਮੇਸਰ ਦਾ) ਭਰੋਸਾ (ਰੱਖ) । ਪਿਆਰਾ ਗੁਰੂ (ਮਾਇਆ ਦੇ ਸਾਰੇ) ਬੰਧਨ ਕੱਟਣ ਦੀ ਸਮਰੱਥਾ ਵਾਲਾ ਹੈ (ਉਸ ਦੀ ਸਰਨ ਪਿਆ ਰਹੁ) ।੨।੬।੨੫।
Says Nanak, I have one article of faith; my Guru is the One who releases me from bondage. ||2||6||25||
 
Kaanraa, Fifth Mehl:
 
ਤੇਰੇ ਸੰਤ ਜਨਾਂ ਦੀ (ਸੰਗਤਿ ਦੀ) ਰਾਹੀਂ ਮੈਂ (ਸਾਰੇ) ਵਿਸ਼ਿਆਂ ਦੀ ਫ਼ੌਜ ਨੂੰ ਵੱਸ ਵਿਚ ਕਰ ਲਿਆ ਹੈ
Your Saints have overwhelmed the wicked army of corruption.
 
ਹੇ (ਮੇਰੇ) ਠਾਕੁਰ! ਮੈਨੂੰ ਤੇਰੀ ਟੇਕ ਹੈ, ਮੈਨੂੰ ਤੇਰਾ (ਹੀ) ਭਰੋਸਾ ਹੈ, ਮੈਂ (ਸਦਾ) ਤੇਰੀ ਹੀ ਸਰਨ ਲੋੜਦਾ ਹਾਂ ।੧।ਰਹਾਉ।
They take Your Support and place their faith in You, O my Lord and Master; they seek Your Sanctuary. ||1||Pause||
 
ਹੇ ਮੇਰੇ ਠਾਕੁਰ! (ਜਿਹੜੇ ਭੀ ਵਡਭਾਗੀ ਤੇਰੀ ਸਰਨ ਪੈਂਦੇ ਹਨ, ਉਹ) ਤੇਰਾ ਦਰਸਨ ਕਰ ਕੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟਾ ਲੈਂਦੇ ਹਨ,
Gazing upon the Blessed Vision of Your Darshan, the terrible sins of countless lifetimes are erased.
 
(ਉਹਨਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ, ਆਤਮਕ ਆਨੰਦ ਦੀ ਰੌਸ਼ਨੀ ਹੋ ਜਾਂਦੀ ਹੈ, ਉਹ ਸਦਾ ਆਤਮਕ ਅਡੋਲਤਾ ਦੀ ਸਮਾਧੀ ਵਿਚ ਲੀਨ ਰਹਿੰਦੇ ਹਨ ।੧।
I am illumined, enlightened and filled with ecstasy. I am intuitively absorbed in Samaadhi. ||1||
 
ਹੇ ਮੇਰੇ ਠਾਕੁਰ! ਕੌਣ ਆਖਦਾ ਹੈ ਕਿ ਤੈਥੋਂ ਕੁਝ ਭੀ ਹਾਸਲ ਨਹੀਂ ਹੁੰਦਾ? ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪ੍ਰਭੂ (ਸੁਖਾਂ ਦਾ) ਅਥਾਹ (ਸਮੁੰਦਰ) ਹੈਂ ।
Who says that You cannot do everything? You are Infinitely All-powerful.
 
ਹੇ ਨਾਨਕ! (ਆਖ—) ਹੇ ਕਿਰਪਾ ਦੇ ਖ਼ਜ਼ਾਨੇ! (ਜਿਹੜਾ ਮਨੁੱਖ ਤੇਰੀ ਸਰਨ ਪੈਂਦਾ ਹੈ, ਉਹ ਤੇਰੇ ਦਰ ਤੋਂ ਤੇਰਾ) ਨਾਮ-ਲਾਭ ਹਾਸਲ ਕਰਦਾ ਹੈ (ਇਹ ਨਾਮ ਹੀ ਉਸ ਦੇ ਵਾਸਤੇ ਦੁਨੀਆ ਦੇ) ਰੰਗ ਰੂਪ ਰਸ ਹਨ ।੨।੭।੨੬।
O Treasure of Mercy, Nanak savors Your Love and Your Blissful Form, earning the Profit of the Naam, the Name of the Lord. ||2||7||26||
 
Kaanraa, Fifth Mehl:
 
ਹੇ ਭਾਈ! (ਸੰਸਾਰ-ਸਮੁੰਦਰ ਵਿਚ) ਡੁੱਬ ਰਿਹਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਦਾ ਨਾਮ ਜਪ ਕੇ (ਪਾਰ ਲੰਘ ਸਕਣ ਲਈ) ਹੌਸਲਾ ਪ੍ਰਾਪਤ ਕਰ ਲੈਂਦਾ ਹੈ,
The drowning mortal is comforted and consoled, meditating on the Lord.
 
(ਉਸ ਦੇ ਅੰਦਰੋਂ) ਮਾਇਆ ਦਾ ਮੋਹ ਮਿਟ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਦੁੱਖ-ਦਰਦ ਨਾਸ ਹੋ ਜਾਂਦਾ ਹੈ ।੧।ਰਹਾਉ।
He is rid of emotional attachment, doubt, pain and suffering. ||1||Pause||
 
ਹੇ ਭਾਈ! ਮੈਂ (ਭੀ) ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ ।
I meditate in remembrance, day and night, on the Guru's Feet.
 
ਹੇ ਪ੍ਰਭੂ! ਮੈਂ ਜਿਧਰ ਕਿਧਰ ਵੇਖਦਾ ਹਾਂ (ਗੁਰੂ ਦੀ ਕਿਰਪਾ ਨਾਲ) ਮੈਨੂੰ ਤੇਰਾ ਹੀ ਸਹਾਰਾ ਦਿੱਸ ਰਿਹਾ ਹੈ ।੧।
Wherever I look, I see Your Sanctuary. ||1||
 
ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਜਿਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ,
By the Grace of the Saints, I sing the Glorious Praises of the Lord.
 
ਗੁਰੂ ਨੂੰ ਮਿਲਦਿਆਂ ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ।੨।੮।੨੭।
Meeting with the Guru, Nanak has found peace. ||2||8||27||
 
Kaanraa, Fifth Mehl:
 
ਪਰਮਾਤਮਾ ਦਾ ਨਾਮ ਸਿਮਰਦਿਆਂ ਮਨ ਵਿਚ ਆਨੰਦ ਪ੍ਰਾਪਤ ਕਰ ਸਕੀਦਾ ਹੈ
Meditating in remembrance on the Naam, peace of mind is found.
 
ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ ।੧।ਰਹਾਉ।
Meeting the Holy Saint, sing the Praises of the Lord. ||1||Pause||
 
ਹੇ ਪ੍ਰਭੂ! ਮਿਹਰ ਕਰ ਕੇ (ਮੇਰੇ) ਹਿਰਦੇ ਵਿਚ (ਆਪਣਾ) ਟਿਕਾਣਾ ਬਣਾਈ ਰੱਖ ।
Granting His Grace, God has come to dwell within my heart.
 
ਹੇ ਪ੍ਰਭੂ! ਮੇਰਾ ਮੱਥਾ (ਤੇਰੇ) ਸੰਤ ਜਨਾਂ ਦੇ ਚਰਨਾਂ ਉਤੇ ਟਿਕਿਆ ਰਹੇ ।੧।
I touch my forehead to the feet of the Saints. ||1||
 
ਹੇ ਨਾਨਕ! (ਆਖ—) ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਦਾ ਰਹੁ ।
Meditate, O my mind, on the Supreme Lord God.
 
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਸੁਣਿਆ ਕਰ ।੨।੯।੨੮।
As Gurmukh, Nanak listens to the Praises of the Lord. ||2||9||28||
 
Kaanraa, Fifth Mehl:
 
ਹੇ ਮੇਰੇ ਮਨ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਪ੍ਰਭੂ ਦੇ ਚਰਨ ਛੁਹਣ ਲਈ ਤਾਂਘ ਹੁੰਦੀ ਹੈ,
My mind loves to touch the Feet of God.
 
ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ ਦੀ (ਆਤਮਕ) ਖ਼ੁਰਾਕ ਨਾਲ ਰੱਜੀ ਰਹਿੰਦੀ ਹੈ, ਉਹਨਾਂ ਦੀਆਂ ਅੱਖਾਂ ਨੂੰ ਪ੍ਰਭੂ ਦੇ ਦੀਦਾਰ ਦੀ ਠੰਢ ਮਿਲੀ ਰਹਿੰਦੀ ਹੈ ।੧।ਰਹਾਉ।
My tongue is satisfied with the Food of the Lord, Har, Har. My eyes are contented with the Blessed Vision of God. ||1||Pause||
 
ਹੇ ਮੇਰੇ ਮਨ! (ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ ਦੇ ਚਰਨ ਛੁਹਣ ਦੀ ਤਾਂਘ ਹੁੰਦੀ ਹੈ, ਉਹਨਾਂ ਦੇ) ਕੰਨਾਂ ਵਿਚ ਪ੍ਰੀਤਮ ਪ੍ਰਭੂ ਦੀ ਸਿਫ਼ਤਿ-ਸਾਲਾਹ ਟਿਕੀ ਰਹਿੰਦੀ ਹੈ ਜੋ ਸਾਰੇ ਪਾਪਾਂ ਸਾਰੇ ਐਬਾਂ ਦੀ ਮੈਲ ਦੂਰ ਕਰਨ ਦੇ ਸਮਰੱਥ ਹੈ,
My ears are filled with the Praise of my Beloved; all my foul sins and faults are erased.
 
ਉਹਨਾਂ ਦੇ ਪੈਰਾਂ ਦੀ ਦੌੜ-ਭੱਜ ਮਾਲਕ-ਪ੍ਰਭੂ (ਦੇ ਮਿਲਾਪ) ਦੇ ਸੁਖਦਾਈ ਰਸਤੇ ਉਤੇ ਬਣੀ ਰਹਿੰਦੀ ਹੈ, ਉਹਨਾਂ ਦੇ ਸਰੀਰਕ ਅੰਗ ਸੰਤ ਜਨਾਂ (ਦੇ ਚਰਨਾਂ) ਨਾਲ (ਛੁਹ ਕੇ) ਹੁਲਾਰੇ ਵਿਚ ਟਿਕੇ ਰਹਿੰਦੇ ਹਨ ।੧।
My feet follow the Path of Peace to my Lord and Master; my body and limbs joyfully blossom forth in the Society of the Saints. ||1||
 
ਹੇ ਮੇਰੇ ਮਨ ਜਿਨ੍ਹਾਂ ਮਨੁੱਖਾਂ ਨੇ ਸਰਬ-ਵਿਆਪਕ ਨਾਸ-ਰਹਿਤ ਪਰਮਾਤਮਾ ਦੀ ਸਰਨ ਫੜ ਲਈ, ਉਹ (ਇਸ ਸਰਨ ਨੂੰ ਛੱਡ ਕੇ ਉਸ ਦੇ ਮਿਲਾਪ ਵਾਸਤੇ) ਹੋਰ ਹੋਰ ਹੀਲੇ ਕਰ ਕੇ ਨਹੀਂ ਥੱਕਦੇ ਫਿਰਦੇ ।
I have taken Sanctuary in my Perfect, Eternal, Imperishable Lord. I do not bother trying anything else.
 
ਹੇ ਨਾਨਕ! (ਆਖ—) ਪ੍ਰਭੂ ਨੇ ਜਿਨ੍ਹਾਂ ਆਪਣੇ ਸੇਵਕਾਂ ਦਾ ਹੱਥ ਫੜ ਲਿਆ ਹੁੰਦਾ ਹੈ, ਉਹ ਸੇਵਕ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਸੰਸਾਰ-ਸਮੁੰਦਰ ਵਿਚ ਆਤਮਕ ਮੌਤ ਨਹੀਂ ਸਹੇੜਦੇ ।੨।੧੦।੨੯।
Taking them by the hand, O Nanak, God saves His humble servants; they shall not perish in the deep, dark world-ocean. ||2||10||29||
 
Kaanraa, Fifth Mehl:
 
ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦਾ) ਨਾਸ ਕਰਨ ਵਾਲੇ ਖੋਟ ਭੜਕੇ ਰਹਿੰਦੇ ਹਨ, (ਜਿਨ੍ਹਾਂ ਦੇ ਅੰਦਰ ਕਾਮਾਦਿਕ) ਦੁਸ਼ਟ ਗੱਜਦੇ ਰਹਿੰਦੇ ਹਨ, (ਉਹਨਾਂ ਨੂੰ) ਮੌਤ ਅਨੇਕਾਂ ਵਾਰੀ ਮਾਰਦੀ ਰਹਿੰਦੀ ਹੈ ।੧।ਰਹਾਉ।
Those fools who bellow with rage and destructive deceit, are crushed and killed innumerable times. ||1||Pause||
 
ਹੇ ਭਾਈ! (ਅਜਿਹੇ ਮਨੁੱਖ) ਹਉਮੈ ਦੇ ਮੱਤੇ ਹੋਏ (ਪ੍ਰਭੂ ਨੂੰ ਭੁਲਾ ਕੇ) ਹੋਰ ਹੋਰ (ਰਸਾਂ) ਵਿਚ ਰੱਤੇ ਰਹਿੰਦੇ ਹਨ, (ਅਜਿਹੇ ਮਨੁੱਖ) ਖੋਟੇ ਮਿੱਤਰਾਂ ਨਾਲ ਪਿਆਰ ਪਾਂਦੇ ਹਨ, ਖੋਟਿਆਂ ਨੂੰ ਆਪਣੇ ਸੱਜਣ ਬਣਾਂਦੇ ਹਨ, (ਅਜਿਹੇ ਮਨੁੱਖ ਕਾਮਾਦਿਕ ਵਿਕਾਰਾਂ ਦੀਆਂ) ਲੱਖਾਂ ਗਲੀਆਂ ਨੂੰ ਝਾਕਦੇ ਭਟਕਦੇ ਫਿਰਦੇ ਹਨ ।੧।
Intoxicated with egotism and imbued with other tastes, I am in love with my evil enemies. My Beloved watches over me as I wander through thousands of incarnations. ||1||
 
ਹੇ ਭਾਈ! (ਅਜਿਹੇ ਮਨੁੱਖ) ਨਾਸਵੰਤ ਪਦਾਰਥਾਂ ਦੇ ਕਾਰ-ਵਿਹਾਰ ਵਿਚ ਹੀ ਰੁੱਝੇ ਰਹਿੰਦੇ ਹਨ, ਉਹਨਾਂ ਦਾ ਆਚਰਨ ਚੰਗੀ ਮਰਯਾਦਾ ਤੋਂ ਸੱਖਣਾ ਹੁੰਦਾ ਹੈ, ਉਹ (ਮਾਇਆ ਦੀ) ਮਮਤਾ ਦੇ ਨਸ਼ੇ ਵਿਚ ਮਸਤ ਰਹਿੰਦੇ ਹਨ, ਅਤੇ ਕੋ੍ਰਧ ਦੀ ਅੱਗ ਵਿਚ ਸੜਦੇ ਰਹਿੰਦੇ ਹਨ ।
My dealings are false, and my lifestyle is chaotic. Intoxicated with the wine of emotion, I am burning in the fire of anger.
 
ਹੇ ਨਾਨਕ! (ਆਖ—) ਹੇ ਤਰਸ-ਰੂਪ ਪ੍ਰਭੂ! ਹੇ ਦਇਆ ਦੇ ਘਰ ਪ੍ਰਭੂ! ਹੇ ਸ੍ਰਿਸ਼ਟੀ ਦੇ ਪਾਲਕ! ਤੂੰ ਗਰੀਬਾਂ ਦਾ ਪਿਆਰਾ ਹੈਂ, (ਮੈਂ ਤੇਰੀ) ਸਰਨ ਆ ਪਿਆ ਹਾਂ, (ਮੈਨੂੰ ਇਹਨਾਂ ਕਾਮਾਦਿਕ ਦੁਸ਼ਟਾਂ ਤੋਂ) ਬਚਾਈ ਰੱਖ ।੨।੧੧।੩੦।
O Merciful Lord of the World, Embodiment of Compassion, Relative of the meek and the poor, please save Nanak; I seek Your Sanctuary. ||2||11||30||
 
Kaanraa, Fifth Mehl:
 
ਹੇ ਭਾਈ! ਪਰਮਾਤਮਾ (ਤੈਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਇੱਜ਼ਤ ਦੇਣ ਵਾਲਾ ਹੈ ।
The Giver of the soul, the breath of life and honor
 
(ਅਜਿਹੇ) ਪਰਮਾਤਮਾ ਨੂੰ ਵਿਸਾਰਦਿਆਂ (ਆਤਮਕ ਜੀਵਨ ਵਿਚ) ਘਾਟਾ ਹੀ ਘਾਟਾ ਪੈਂਦਾ ਹੈ ।੧।ਰਹਾਉ।
- forgetting the Lord, all is lost. ||1||Pause||
 
ਹੇ ਮੂਰਖ! ਪਰਮਾਤਮਾ (ਦੀ ਯਾਦ) ਛੱਡ ਕੇ ਤੂੰ ਹੋਰ ਹੋਰ (ਪਦਾਰਥਾਂ) ਵਿਚ ਲੱਗਾ ਰਹਿੰਦਾ ਹੈਂ, ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਡੋਲ੍ਹ ਕੇ ਧਰਤੀ ਵਿਚ ਸੁੱਟ ਰਿਹਾ ਹੈਂ,
You have forsaken the Lord of the Universe, and become attached to another - you are throwing away the Ambrosial Nectar, to take dust.
 
ਵਿਸ਼ੇ-ਵਿਕਾਰਾਂ ਦੇ ਸੁਆਦਾਂ ਨਾਲ ਚੰਬੜਿਆ ਹੋਇਆ ਤੂੰ ਕਿਵੇਂ ਸੁਖ ਹਾਸਲ ਕਰ ਸਕਦਾ ਹੈਂ? ।੧।
What do you expect from corrupt pleasures? You fool! What makes you think that they will bring peace? ||1||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by