(ਹੇ ਮੇਰੇ ਮਨ! ਜਿਹੜਾ ਮਨੁੱਖ ਬੇੜੀ ਨੂੰ) ਪੈਰਾਂ ਹੇਠ ਨੱਪ ਕੇ (ਉਸ ਵਿਚ) ਬਹਿ ਗਿਆ, (ਉਸ ਮਨੁੱਖ ਦੇ) ਸਰੀਰ ਵਿਚ (ਪੈਂਡੇ ਦਾ) ਥਕੇਵਾਂ ਨਾਹ ਰਿਹਾ,
He plants his feet in the boat, and then sits down in it; the fatigue of his body is relieved.
ਭਿਆਨਕ ਸਮੁੰਦਰ (ਦਰਿਆ ਭੀ) ਉਸ ਉੱਤੇ ਆਪਣਾ ਅਸਰ ਨਹੀਂ ਪਾ ਸਕਦਾ, (ਬੇੜੀ ਵਿਚ ਬੈਠ ਕੇ ਉਹ) ਇਕ ਖਿਨ ਵਿਚ ਹੀ (ਉਸ ਦਰੀਆ ਤੋਂ) ਪਾਰਲੇ ਕੰਢੇ ਜਾ ਉਤਰਿਆ ।੨।
The great ocean does not even affect him; in an instant, he arrives on the other shore. ||2||
(ਹੇ ਮੇਰੇ ਮਨ! ਜਿਹੜਾ ਮਨੁੱਖ ਧਰਤੀ ਉੱਤੇ) ਚੰਦਨ ਅਗਰ ਕਪੂਰ ਨਾਲ ਲੇਪਨ (ਕਰਦਾ ਹੈ, ਧਰਤੀ) ਉਸ (ਮਨੁੱਖ) ਨਾਲ (ਕੋਈ ਖ਼ਾਸ) ਪਿਆਰ ਨਹੀਂ ਕਰਦੀ;
Sandalwood, aloe, and camphor-paste - the earth does not love them.
ਤੇ (ਜਿਹੜਾ ਮਨੁੱਖ ਧਰਤੀ ਉੱਤੇ) ਗੂੰਹ ਮੂਤਰ (ਸੁੱਟਦਾ ਹੈ, ਧਰਤੀ ਨੂੰ) ਪੁੱਟ ਕੇ ਰਤਾ ਰਤਾ (ਕਰਦਾ ਹੈ, ਉਸ ਮਨੁੱਖ ਦੇ ਵਿਰੱੁਧ ਆਪਣੇ) ਮਨ ਵਿਚ (ਧਰਤੀ) ਬੁਰਾ ਨਹੀਂ ਮਨਾਂਦੀ ।੩।
But it doesn't mind, if someone digs it up bit by bit, and applies manure and urine to it. ||3||
(ਹੇ ਮੇਰੇ ਮਨ!) ਕੋਈ ਉੱਚਾ ਹੋਵੇ ਨੀਵਾਂ ਹੋਵੇ, ਕੋਈ ਬੁਰਾਈ ਕਰੇ ਕੋਈ ਭਲਾਈ ਕਰੇ (ਆਕਾਸ਼ ਸਭਨਾਂ ਨਾਲ) ਇਕੋ ਜਿਹਾ ਲੱਗਾ ਰਹਿੰਦਾ ਹੈ, ਸਭਨਾਂ ਵਾਸਤੇ ਸੁਖਾਂ ਦਾ ਛਤਰ (ਬਣਿਆ ਰਹਿੰਦਾ) ਹੈ ।
High and low, bad and good - the comforting canopy of the sky stretches evenly over all.
(ਆਕਾਸ਼) ਨਾਹ ਕਿਸੇ ਨੂੰ ਮਿੱਤਰ ਸਮਝਦਾ ਹੈ ਨਾਹ ਕਿਸੇ ਨੂੰ ਵੈਰੀ, (ਆਕਾਸ਼) ਸਾਰੇ ਜੀਵਾਂ ਵਾਸਤੇ ਇੱਕ-ਸਮਾਨ ਹੈ ।੪।
It knows nothing of friend and enemy; all beings are alike to it. ||4||
(ਹੇ ਮੇਰੇ ਮਨ! ਸੂਰਜ) ਤੇਜ਼ ਰੌਸ਼ਨੀ ਕਰ ਕੇ (ਆਕਾਸ਼ ਵਿਚ) ਪਰਗਟ ਹੁੰਦਾ ਹੈ ਅਤੇ ਹਨੇਰੇ ਦਾ ਨਾਸ ਕਰਦਾ ਹੈ ।
Blazing with its dazzling light, the sun rises, and dispels the darkness.
ਚੰਗੇ ਮੰਦੇ ਸਭ ਜੀਵਾਂ ਨੂੰ ਉਸ ਦੀਆਂ ਕਿਰਣਾਂ ਲੱਗਦੀਆਂ ਹਨ, (ਸੂਰਜ ਦੇ) ਮਨ ਵਿਚ (ਇਸ ਗੱਲੋਂ) ਦੁੱਖ ਨਹੀਂ ਹੁੰਦਾ ।੫।
Touching both the pure and the impure, it harbors no hatred to any. ||5||
ਹੇ ਮੇਰੇ ਮਨ! ਠੰਢੀ (ਹਵਾ) ਸੁਗੰਧੀ-ਭਰੀ (ਹਵਾ) ਮੱਠੀ ਮੱਠੀ ਸਭਨਾਂ ਥਾਂਵਾਂ ਵਿਚ ਇਕੋ ਜਿਹੀ ਚੱਲਦੀ ਹੈ;
The cool and fragrant wind gently blows upon all places alike.
ਜਿੱਥੇ ਭੀ ਕੋਈ ਚੀਜ਼ ਹੋਵੇ (ਚੰਗੀ ਹੋਵੇ ਚਾਹੇ ਮੰਦੀ) ਉੱਥੇ ਹੀ (ਸਭ ਨੂੰ) ਲੱਗਦੀ ਹੈ, ਰਤਾ ਭੀ ਝਿਜਕ ਨਹੀਂ ਕਰਦੀ ।੬।
Wherever anything is, it touches it there, and does not hesitate a bit. ||6||
(ਹੇ ਮੇਰੇ ਮਨ!) ਜਿਹੜਾ ਭੀ ਮਨੁੱਖ ਚੰਗੀ ਭਾਵਨਾ ਨਾਲ ਜਾਂ ਮੰਦੀ ਭਾਵਨਾ ਨਾਲ (ਅੱਗ ਦੇ) ਨੇੜੇ ਆਉਂਦਾ ਹੈ, ਉਸ ਦਾ ਪਾਲਾ ਦੂਰ ਹੋ ਜਾਂਦਾ ਹੈ ।
Good or bad, whoever comes close to the fire - his cold is taken away.
(ਅੱਗ) ਇਹ ਗੱਲ ਬਿਲਕੁਲ ਨਹੀਂ ਜਾਣਦੀ ਕਿ ਇਹ ਆਪਣਾ ਹੈ ਇਹ ਪਰਾਇਆ ਹੈ, (ਅੱਗ) ਅਡੋਲਤਾ ਵਿਚ ਰਹਿੰਦੀ ਹੈ ਆਪਣੇ ਸੁਭਾਵ ਵਿਚ ਰਹਿੰਦੀ ਹੈ ।੭।
It knows nothing of its own or others'; it is constant in the same quality. ||7||
(ਹੇ ਮੇਰੇ ਮਨ! ਇਸੇ ਤਰ੍ਹਾਂ ਪਰਮਾਤਮਾ ਦੇ ਸੰਤ ਜਨ) ਪਰਮਾਤਮਾ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਖਸਮ ਵਾਲੇ ਬਣ ਜਾਂਦੇ ਹਨ, ਉਹ ਸੋਹਣੇ ਪ੍ਰਭੂ ਵਿਚ ਰੱਤੇ ਰਹਿੰਦੇ ਹਨ, ਉਹਨਾਂ ਦਾ ਇਹ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗਿਆ ਰਹਿੰਦਾ ਹੈ) ।
Whoever seeks the Sancuary of the feet of the Sublime Lord - his mind is attuned to the Love of the Beloved.
(ਹੇ ਮੇਰੇ ਮਨ! ਤੂੰ ਭੀ) ਗੋਪਾਲ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ । ਹੇ ਨਾਨਕ! (ਜਿਹੜੇ ਗੁਣ ਗਾਂਦੇ ਹਨ, ਉਹਨਾਂ ਉੱਤੇ) ਪ੍ਰਭੂ ਜੀ ਦਇਆਵਾਨ ਹੋ ਜਾਂਦੇ ਹਨ ।੮।੩।
Constantly singing the Glorious Praises of the Lord of the World, O Nanak, God becomes merciful to us. ||8||3||
Maaroo, Fifth Mehl, Fourth House, Ashtapadees:
One Universal Creator God. By The Grace Of The True Guru:
(ਹੇ ਭਾਈ! ਲੋਕ ਖ਼ੁਸ਼ੀ ਆਦਿਕ ਦੇ ਮੌਕੇ ਤੇ ਘਰਾਂ ਵਿਚ ਦੀਵੇ ਆਦਿਕ ਬਾਲ ਕੇ ਚਾਨਣ ਕਰਦੇ ਹਨ, ਪਰ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਣਾ—ਇਹ ਵਿਹੜੇ ਵਿਚ ਹੋਰ ਸਭ ਚਾਨਣਾਂ ਨਾਲੋਂ ਵਧੀਆ ਚਾਨਣ ਹੈ ।੧।
Moonlight, moonlight - in the courtyard of the mind, let the moonlight of God shine down. ||1||
ਹੇ ਭਾਈ! ਸਦਾ ਪਰਮਾਤਮਾ ਦਾ ਹੀ ਨਾਮ ਸਿਮਰਨਾ—ਇਹ ਹੋਰ ਸਾਰੇ ਸਿਮਰਨਾਂ ਨਾਲੋਂ ਸੋਹਣਾ ਸਿਮਰਨ ਹੈ ।੨।
Meditation, meditation - sublime is meditation on the Name of the Lord, Har, Har. ||2||
(ਹੇ ਭਾਈ! ਮਾਇਆ ਦੇ ਮੋਹ ਵਿਚੋਂ ਨਿਕਲਣ ਲਈ ਲੋਕ ਗ੍ਰਿਹਸਤ ਤਿਆਗ ਜਾਂਦੇ ਹਨ, ਪਰ) ਕਾਮ ਕੋ੍ਰਧ ਲੋਭ (ਆਦਿਕ ਵਿਕਾਰਾਂ ਨੂੰ ਹਿਰਦੇ ਵਿਚੋਂ) ਤਿਆਗ ਦੇਣਾ—ਇਹ ਹੋਰ ਸਾਰੇ ਤਿਆਗਾਂ ਨਾਲੋਂ ਸ੍ਰੇਸ਼ਟ ਤਿਆਗ ਹੈ ।੩।
Renunciation, renunciation - noble is the renunciation of sexual desire, anger and greed. ||3||
ਹੇ ਭਾਈ! ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਖ਼ੈਰ ਮੰਗਣਾ—ਇਹ ਹੋਰ ਸਾਰੀਆਂ ਮੰਗਾਂ ਨਾਲੋਂ ਵਧੀਆ ਮੰਗ ਹੈ ।੪।
Begging, begging - it is noble to beg for the Lord's Praise from the Guru. ||4||
(ਹੇ ਭਾਈ! ਦੇਵੀ ਆਦਿਕ ਦੀ ਪੂਜਾ ਵਾਸਤੇ ਲੋਕ ਜਾਗਰੇ ਕਰਦੇ ਹਨ, ਪਰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜਾਗਣਾ—ਇਹ ਹੋਰ ਜਾਗਰਿਆਂ ਨਾਲੋਂ ਉੱਤਮ ਜਾਗਰਾ ਹੈ ।੫।
Vigils, vigils - sublime is the vigil spent singing the Kirtan of the Lord's Praises. ||5||
ਹੇ ਭਾਈ! ਗੁਰੂ ਦੇ ਚਰਨਾਂ ਵਿਚ ਮਨ ਦਾ ਪਿਆਰ ਬਣ ਜਾਣਾ—ਇਹ ਹੋਰ ਸਾਰੀਆਂ ਲਗਨਾਂ ਨਾਲੋਂ ਵਧੀਆ ਲਗਨ ਹੈ ।੬।
Attachment, attachment - sublime is the attachment of the mind to the Guru's Feet. ||6||
ਪਰ, ਹੇ ਭਾਈ! ਇਹ ਜੁਗਤਿ ਉਸੇ ਹੀ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ, ਜਿਸ ਦੇ ਮੱਥੇ ਉੱਤੇ ਭਾਗ ਜਾਗ ਪੈਣ ।੭।
He alone is blessed with this way of life, upon whose forehead such destiny is recorded. ||7||
ਹੇ ਨਾਨਕ! ਆਖ—ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਵਿਚ ਆ ਜਾਂਦਾ ਹੈ, ਉਸ ਨੂੰ ਹਰੇਕ ਸੋਹਣਾ ਗੁਣ ਪ੍ਰਾਪਤ ਹੋ ਜਾਂਦਾ ਹੈ ।੮।੧।੪।
Says Nanak, everything is sublime and noble, for one who enters the Sanctuary of God. ||8||1||4||
Maaroo, Fifth Mehl:
ਹੇ ਪਿਆਰੇ ਗੁਰੂ! ਆ । ਮੇਰੇ ਹਿਰਦੇ-ਘਰ ਵਿਚ ਆ ਵੱਸ, ਤੇ, ਮੇਰੇ ਕੰਨਾਂ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਾ ।੧।ਰਹਾਉ।
Please come, O please come into the home of my heart, that I may hear with my ears the Lord's Praises. ||1||Pause||
ਹੇ ਪਿਆਰੇ ਗੁਰੂ! ਤੇਰੇ ਆਇਆਂ ਮੇਰਾ ਮਨ ਮੇਰਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ । ਹੇ ਸਤਿਗੁਰੂ! ਤੇਰੇ ਚਰਨਾਂ ਵਿਚ ਰਹਿ ਕੇ ਹੀ ਪਰਮਾਤਮਾ ਦਾ ਜਸ ਗਾਇਆ ਜਾ ਸਕਦਾ ਹੈ ।੧।
With your coming, my soul and body are rejuvenated, and I sing with you the Lord's Praises. ||1||
ਹੇ ਭਾਈ! ਗੁਰੂ ਦੀ ਮਿਹਰ ਨਾਲ ਪਰਮਾਤਮਾ ਹਿਰਦੇ ਵਿਚ ਆ ਵੱਸਦਾ ਹੈ, ਤੇ ਮਾਇਆ ਦਾ ਮੋਹ ਦੂਰ ਕੀਤਾ ਜਾ ਸਕਦਾ ਹੈ ।੨।
By the Grace of the Saint, the Lord dwells within the heart, and the love of duality is eradicated. ||2||
ਹੇ ਭਾਈ! ਪਰਮਾਤਮਾ ਦੇ ਭਗਤ ਦੀ ਕਿਰਪਾ ਨਾਲ ਬੁੱਧੀ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਖੋਟੀ ਮਤਿ ਦੇ ਸਾਰੇ ਵਿਕਾਰ ਤਿਆਗੇ ਜਾਂਦੇ ਹਨ ।੩।
By the kindness of the devotee, the intellect is enlightened, and pain and evil-mindedness are eradicated. ||3||
ਹੇ ਭਾਈ! ਗੁਰੂ ਦਾ ਦਰਸਨ ਕਰਦਿਆਂ ਜੀਵਨ ਪਵਿੱਤਰ ਹੋ ਜਾਂਦਾ ਹੈ, ਮੁੜ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਈਦਾ ।੪।
Beholding the Blessed Vision of His Darshan, one is sanctified, and is no longer consigned to the womb of reincarnation. ||4||
ਹੇ ਪ੍ਰਭੂ! ਜਿਹੜਾ (ਵਡਭਾਗੀ) ਮਨੁੱਖ ਤੇਰੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ, (ਮਾਨੋ) ਦੁਨੀਆ ਦੇ ਸਾਰੇ ਹੀ ਨੌ ਖ਼ਜ਼ਾਨੇ ਅਤੇ ਕਰਾਮਾਤੀ ਤਾਕਤਾਂ ਹਾਸਲ ਕਰ ਲੈਂਦਾ ਹੈ ।੫।
The nine treasures, wealth and miraculous spiritual powers are obtained, by one who is pleasing to Your mind. ||5||
ਹੇ ਭਾਈ! ਗੁਰੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ, ਕਿਸੇ ਹੋਰ ਥਾਂ ਜਾਣਾ ਮੈਨੂੰ ਨਹੀਂ ਸੁੱਝਦਾ ।੬।
Without the Saint, I have no place of rest at all; I cannot think of any other place to go. ||6||
ਹੇ ਭਾਈ! ਮੇਰੀ ਗੁਣ-ਹੀਨ ਦੀ (ਗੁਰੂ ਤੋਂ ਬਿਨਾ) ਹੋਰ ਕੋਈ ਬਾਂਹ ਨਹੀਂ ਫੜਦਾ । ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਹੀ ਪ੍ਰਭੂ-ਚਰਨਾਂ ਵਿਚ ਲੀਨ ਹੋਈਦਾ ਹੈ ।੭।
I am unworthy; no one gives me sanctuary. But in the Society of the Saints, I merge in God. ||7||
ਹੇ ਨਾਨਕ! ਆਖ—ਗੁਰੂ ਨੇ (ਮੈਨੂੰ) ਅਚਰਜ ਤਮਾਸ਼ਾ ਵਿਖਾ ਦਿੱਤਾ ਹੈ । ਮੈਂ ਆਪਣੇ ਮਨ ਵਿਚ ਹਰ ਵੇਲੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹਾਂ ।੮।੨।੫।
Says Nanak, the Guru has revealed this miracle; within my mind, I enjoy the Lord, Har, Har. ||8||2||5||